ਹੋ ਸਕਦੀ ਹੈ ਉਮਰ ਕੈਦ
ਸੈਕਰਾਮੈਂਟੋ, 4 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੀ ਇਕ ਅਦਾਲਤ ਨੇ ਆਪਣੀ ਪਤਨੀ ਤੇ ਪੁੱਤਰ ਦੇ ਕਤਲ ਦੇ ਮਾਮਲੇ ‘ਚ ਵਕੀਲ ਰਿਚਰਡ ‘ਅਲੈਕਸ’ ਮੁਰਦੌਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਦੋ ਕਤਲਾਂ ਤੇ ਨਾਜਾਇਜ਼ ਹਥਿਆਰ ਰਖਣ ਲਈ ਦੋਸ਼ੀ ਕਰਾਰ ਦਿੱਤਾ। ਮੁਰਦੌਘ ਦੀ 52 ਸਾਲਾ ਪਤਨੀ ਮੈਗੀ ਤੇ 22 ਸਾਲਾ ਪੁੱਤਰ ਪਾਲ ਦੀਆਂ ਲਾਸ਼ਾਂ 7 ਜੂਨ 2021 ਨੂੰ ਡੌਗ ਕੈਨਲਸ ਨੇੜੇ ਸਥਿਤ ਪਰਿਵਾਰ ਦੇ ਘਰ ਵਿਚੋਂ ਬਰਾਮਦ ਕੀਤੀਆਂ ਸਨ, ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਸਾਊਥ ਕੈਰੋਲੀਨਾ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਦੋਸ਼ੀ ਨੂੰ ਬਿਨਾਂ ਪੈਰੋਲ ਦੇ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ, ਜਦਕਿ ਉਸ ਨੂੰ ਘੱਟੋ-ਘੱਟ 30 ਸਾਲ ਸਜ਼ਾ ਹੋ ਸਕਦੀ ਹੈ।
ਆਪਣੀ ਪਤਨੀ ਤੇ ਪੁੱਤਰ ਦੇ ਕਤਲ ਦੇ ਮਾਮਲੇ ‘ਚ ਵਕੀਲ ਦੋਸ਼ੀ ਕਰਾਰ
