#Cricket #SPORTS

ਆਈ.ਪੀ.ਐੱਲ. ਮੈਚ ਦੌਰਾਨ ਅੰਪਾਇਰ ਦੇ ਫੈਸਲੀ ਅਸਹਿਮਤੀ ਲਈ ਕੋਹਲੀ ਨੂੰ ਮੈਚ ਫੀਸ ਦਾ 50 ਫ਼ੀਸਦੀ ਜੁਰਮਾਨਾ

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਖ਼ਿਲਾਫ਼ ਰਾਇਲ ਚੈਲੰਜਰ ਬੰਗਲੂਰੂ (ਆਰ.ਸੀ.ਬੀ.) ਦੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ‘ਤੇ ਅਸਹਿਮਤੀ ਜਤਾਉਣ ਲਈ ਉਸ ਦੀ ਮੈਚ ਫੀਸ ਦਾ 50 ਫ਼ੀਸਦੀ ਜੁਰਮਾਨਾ ਲਗਾਇਆ ਗਿਆ। ਅੰਪਾਇਰ ਵੱਲੋਂ ਜਦੋਂ ਕੋਹਲੀ ਨੂੰ ਆਊਟ ਕਰਾਰ ਦਿੱਤਾ ਗਿਆ, ਤਾਂ ਕੋਹਲੀ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਦਿਖੇ ਅਤੇ ਉਸ ਨੇ ਗੁੱਸੇ ਭਰੇ ਲਹਿਜ਼ੇ ਨਾਲ ਮੈਦਾਨੀ ਅੰਪਾਇਰ ਨਾਲ ਗੱਲ ਕੀਤੀ ਸੀ।