ਮੁੱਲਾਂਪੁਰ (ਨਿਊ ਚੰਡੀਗੜ੍ਹ), 11 ਅਪ੍ਰੈਲ (ਪੰਜਾਬ ਮੇਲ)- ਪੰਜਾਬ ਕਿੰਗਜ਼ ਨੇ ਸ਼ਨਿੱਚਰਵਾਰ ਨੂੰ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਆਈ.ਪੀ.ਐੱਲ. ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਜ਼ ਨੂੰ ਇਹ ਜਿੱਤ ਪ੍ਰਿਆਂਸ਼ ਆਰੀਆ, ਪ੍ਰਭਸਿਮਰਨ ਸਿੰਘ ਅਤੇ ਕਪਤਾਨ ਸ਼੍ਰੇਅਸ ਅਈਅਰ ਵੱਲੋਂ ਜੜੇ ਸ਼ਾਨਦਾਰ ਅਰਧ-ਸੈਂਕੜਿਆਂ ਦੀ ਬਦੌਲਤ ਹਾਸਲ ਹੋਈ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ ਅਭਿਸ਼ੇਕ ਸ਼ਰਮਾ ਦੀ 28 ਗੇਂਦਾਂ ਵਿਚ 74 ਦੌੜਾਂ ਦੀ ਤੂਫ਼ਾਨੀ ਪਾਰੀ ਸਦਕਾ 6 ਵਿਕਟਾਂ ਗਵਾ ਕੇ 219 ਦੌੜਾਂ ਦਾ ਸਕੋਰ ਬਣਾਇਆ ਪਰ ਇਹ ਨਾਕਾਫ਼ੀ ਸਾਬਿਤ ਹੋਇਆ, ਕਿਉਂਕਿ ਪੰਜਾਬ ਕਿੰਗਜ਼ ਨੇ ਸੱਤ ਗੇਂਦਾਂ ਬਾਕੀ ਰਹਿੰਦਿਆਂ ਹੀ 220 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਪੰਜਾਬ ਦੇ ਓਪਨਰ ਬੱਲੇਬਾਜ਼ਾਂ ਪ੍ਰਿਆਂਸ਼ ਨੇ 57 ਅਤੇ ਪ੍ਰਭਸਿਮਰਨ ਨੇ 51 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੀ ਵਿਕਟ ਲਈ 99 ਦੌੜਾਂ ਜੋੜੀਆਂ, ਜਿਸ ਤੋਂ ਬਾਅਦ ਸ਼ਿਵਾਂਗ ਕੁਮਾਰ ਨੇ ਦੋਵਾਂ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਅਈਅਰ ਨੇ 33 ਗੇਂਦਾਂ ਵਿਚ 69 ਦੌੜਾਂ ਬਣਾ ਕੇ ਕੰਮ ਪੂਰਾ ਕੀਤਾ ਅਤੇ ਪੰਜਾਬ ਕਿੰਗਜ਼ ਨੇ 4 ਵਿਕਟਾਂ ਦੇ ਨੁਕਸਾਨ ‘ਤੇ 223 ਦੌੜਾਂ ਬਣਾਈਆਂ।
ਆਈ.ਪੀ.ਐੱਲ. : ਪੰਜਾਬ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ

