#AMERICA

ਆਈ.ਐੱਸ.ਆਈ.ਐੱਸ. ਦਾ ਕੱਟੜ ਸਮਰਥਕ ਸੀ ਨਿਊ ਓਰਲੀਅਨਜ਼ ਦਾ ਹਮਲਾਵਰ : ਬਾਇਡਨ

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਨਿਊ ਓਰਲੀਅਨਜ਼ ‘ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ‘ਤੇ ਹਮਲਾ ਕਰਨ ਵਾਲਾ ਸ਼ਮਸੁਦੀਨ ਜੱਬਾਰ ਆਈ.ਐੱਸ.ਆਈ.ਐੱਸ. ਦਾ ਕੱਟੜ ਸਮਰਥਕ ਸੀ।
ਬਾਇਡਨ ਨੇ ਪੱਤਰਕਾਰਾਂ ਨੂੰ ਕਿਹਾ, ”ਐੱਫ.ਬੀ.ਆਈ. ਨੇ ਮੈਨੂੰ ਦੱਸਿਆ ਕਿ ਸਾਨੂੰ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਹਮਲੇ ‘ਚ ਕੋਈ ਹੋਰ ਸ਼ਾਮਲ ਸੀ। ਹਮਲਾਵਰ ਨੇ ਕੁਝ ਘੰਟੇ ਪਹਿਲਾਂ ‘ਫ੍ਰੈਂਚ ਕੁਆਰਟਰ’ ‘ਚ ਦੋ ਨੇੜਲੇ ਸਥਾਨਾਂ ‘ਤੇ ਆਈਸ ਕੂਲਰਾਂ ‘ਚ ਵਿਸਫੋਟਕ ਰੱਖੇ ਸਨ। ਹਮਲਾਵਰ ਨੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਕਈ ਵੀਡੀਓਜ਼ ਪੋਸਟ ਕੀਤੀਆਂ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਈ.ਐੱਸ.ਆਈ.ਐੱਸ. ਦਾ ਕੱਟੜ ਸਮਰਥਕ ਸੀ।”