ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੱਖਣੀ ਆਸਟ੍ਰੇਲੀਆ ਪਰਤਣ ਲਈ ਫੈਡਰਲ ਸਰਕਾਰ ਵਲੋਂ ਮਨਜ਼ੂਰੀ ਜਾਰੀ

120
Share

ਐਡੀਲੇਡ, 20 ਜੂਨ (ਪੰਜਾਬ ਮੇਲ)- ਦੱਖਣੀ ਆਸਟ੍ਰੇਲੀਆ ਅਜਿਹਾ ਪਹਿਲਾ ਰਾਜ ਬਣਿਆ ਜਿਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਉਣ ਦੀ ਯੋਜਨਾ ਨੂੰ ਫੈਡਰਲ ਸਰਕਾਰ ਨੇ ਸਮਰਥਨ ਕੀਤਾ ਹੈ | ਦੱਖਣੀ ਆਸਟ੍ਰੇਲੀਆ ਫੈਡਰਲ ਸਰਕਾਰ ਦੇ ਮੁਖੀ ਸਟੀਵਨ ਮਾਰਸ਼ਲ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐਸ-ਏ ‘ਚ ਵਾਪਸ ਪਰਤਣ ਦੀ ਯੋਜਨਾ ਨੂੰ ਹਰੀ ਝੰਡੀ ਜਾਰੀ ਕਰਦੇ ਵਿਦਿਆਰਥੀਆਂ ਨੂੰ ਪੈਰਾਫੀਲਡ ਹਵਾਈ ਅੱਡੇ ‘ਤੇ ‘ਕੁਆਰੰਟਾਇਨ’ ਲਈ ਸੰਪੂਰਨ ਤੌਰ ‘ਤੇ ਦੋ ਹਫ਼ਤੇ ਲਈ ਅਲੱਗ-ਅਲੱਗ ਰਹਿਣ ਤੇ ਰੋਜ਼ਾਨਾ ਕੋਵਿਡ-19 ਟੈਸਟ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕਰਵਾਏ ਗਏ | ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਵਲੋਂ ਸਿੱਖਿਆ ਦੇ ਖੇਤਰ ‘ਚ ਵਾਧਾ ਹੋਣ ਨਾਲ ਸਰਕਾਰੀ ਅਰਥਵਿਵਸਥਾ ਨੂੰ ਚੋਖਾ ਹੁਲਾਰਾ ਮਿਲਦਾ ਹੈ | ਪ੍ਰੀਮੀਅਰ ਸਟੀਵਨ ਮਾਰਸ਼ਲ ਅਨੁਸਾਰ ਅੰਤਰਰਾਸ਼ਟਰੀ ਸਿੱਖਿਆ ਨੇ ਸਾਲ 2019 ‘ਚ ਐਸ-ਏ ਅਰਥਵਿਵਸਥਾ ‘ਚ 20 ਲੱਖ ਡਾਲਰ ਤੋਂ ਵੱਧ ਯੋਗਦਾਨ ਪਾਇਆ ਤੇ ਸਾਲ 2019 ‘ਚ ਲਗਪਗ 20000 ਨੌਕਰੀਆਂ ਨੂੰ ਪੱਕਾ ਕੀਤਾ | ਕੁੁਝ ਹੱਦ ਤੱਕ ਸਾਡੇ ਸਿੱਖਿਆ ਪ੍ਰਦਾਤਾਵਾਂ ਜਿਵੇਂ ਕਿ ਸਕੂਲ ਅਤੇ ਯੂਨੀਵਰਸਿਟੀਆਂ ਨਾਲ ਖ਼ਰਚ ਕੀਤਾ, ਪ੍ਰਚੂੁਨ, ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ ਖੇਤਰਾਂ ਨੂੰ ਉਤਸ਼ਾਹਿਤ ਵੀ ਕੀਤਾ | ਅੰਤਰਰਾਸ਼ਟਰੀ ਵਿਦਿਆਰਥੀ ਸਾਡੀ ਸੀ.ਬੀ.ਡੀ. ਤੇ ਰਾਜ ਨੂੰ ਆਰਥਿਕ ਲਾਭਾਂ ਸਮੇਤ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਤਾਣੇ-ਬਾਣੇ ‘ਚ ਇੰਨਾ ਜ਼ਿਆਦਾ ਜੋੜਦੇ ਹਨ ਕਿ ਹਰ ਤਿੰਨ ਵਿਦਿਆਰਥੀ ਇਕ ਨੌਕਰੀ ਦੀ ਸਿਰਜਣਾ ਕਰਦੇ ਹਨ | ਸਿੱਖਿਆ ਮੰਤਰੀ ਐਲਨ ਟੂਜ ਨੇ ਕਿਹਾ ਕਿ ਪ੍ਰਸਤਾਵਿਤ ਹੱਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਤਰਜਮਾਨੀ ਕਰਦਾ ਹੈ | ਦੱਖਣੀ ਆਸਟ੍ਰੇਲੀਆ ਦੇ ਚੀਫ਼ ਐਸ-ਏ ਹੈਲਥ ਮੁਖੀ ਨਿਕੋਲਾ ਸੁੁਪੀਰੀਅਰ ਵਲੋਂ ਇਸ ਯੋਜਨਾ ਨੂੰ ਮਈ ‘ਚ ਮਨਜ਼ੂਰੀ ਜਾਰੀ ਕੀਤੀ ਗਈ | ਉਨ੍ਹਾਂ ਕਿਹਾ ਕਿ ਕੋਵਿਡ-19 ਕਰਕੇ ਦੱਖਣੀ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨੁਕਸਾਨ ਨਾਲ ਬਹੁਤ ਪ੍ਰਭਾਵਿਤ ਹੈ | ਉਨ੍ਹਾਂ ਵਲੋਂ ਪੈਰਾਫੀਲਡ ਹੱਬ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਇਹ ਥਾਂ ਸੁਵਿਧਾਯੋਗ, ਹਵਾਦਾਰ ਹੈ ਜੋ ਵਿਦਿਆਰਥੀਆਂ ਸਮੂਹ ਜਾਂ ਪਰਤਣ ਵਾਲੇ ਆਸਟ੍ਰੇਲਿਆਈ ਲੋਕਾਂ ਲਈ ਸਥਾਪਤ ਕੀਤਾ ਗਿਆ ਹੈ | ਸਿਹਤ ਵਿਭਾਗ ਵਲੋਂ ਇਸ ਹੱਬ ‘ਚ ਬਹੁਤ ਸਾਰੀਆਂ ਯੋਜਨਾਵਾਂ ਲਾਗ ਰੋਕਥਾਮ, ਨਰਸਿੰਗ ਪੈਥੋਲੋਜੀ, ਸ਼ਾਨਦਾਰ ਸੁਰੱਖਿਆ ਅਮਲਾ ਵਿਸਥਾਰਪੂਰਵਕ ਸੁਰੱਖਿਆ ਪੋ੍ਰਟੋਕਾਲ ਦੀ ਤਿਆਰੀ ‘ਚ ਹੈ | ਇਸ ਹੱਬ 160 ਵਿਦਿਆਰਥੀਆਂ ਦੀ ਮੇਜ਼ਬਾਨੀ ਕਰੇਗਾ ਤੇ ਇਕਾਂਤਵਾਸ ਸਹੂਲਤ ਮੈਂਡੀ ਹੋਟਲਾਂ ਨਾਲੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਵਧੇਰੇ ਸੁਰੱਖਿਅਤ ਹੋਣਗੀਆਂ | ਦੱਖਣੀ ਆਸਟ੍ਰੇਲੀਆ ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਸਾਡੀ ਪਹਿਲੀ ਤਰਜੀਹ ਹੋਵੇਗੀ |


Share