#EUROPE

ਅੰਤਰਰਾਸ਼ਟਰੀ ਪ੍ਰਵਾਸ ਕਾਰਨ ਗਲਾਸਗੋ ਦੀ ਆਬਾਦੀ ਵਧੀ

ਗਲਾਸਗੋ, 4 ਦਸੰਬਰ (ਪੰਜਾਬ ਮੇਲ)-ਨੈਸ਼ਨਲ ਰਿਕਾਰਡ ਆਫ ਸਕਾਟਲੈਂਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਗਲਾਸਗੋ ਸ਼ਹਿਰ ਦੀ ਆਬਾਦੀ ਅੰਤਰਰਾਸ਼ਟਰੀ ਪ੍ਰਵਾਸ ਕਾਰਨ ਵਧੀ ਹੈ। ਜੂਨ 2024 ਅਤੇ ਜੂਨ 2025 ਦੇ ਵਿਚਕਾਰ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ‘ਚ 14130 ਦਾ ਵਾਧਾ ਹੋਇਆ, ਜਿਸ ਵਿਚ 11,540 ਪ੍ਰਵਾਸੀਆਂ ਦੀ ਗਿਣਤੀ ਰਿਕਾਰਡ ਹੋਈ ਹੈ। ਇਸ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਪ੍ਰਵਾਸ ਹੈ, ਜਿਸ ਵਿਚ ਗਲਾਸਗੋ ਛੱਡਣ ਨਾਲੋਂ ਜ਼ਿਆਦਾ ਲੋਕ ਗਲਾਸਗੋ ਆ ਕੇ ਵਸੇ, ਜਦੋਂ ਕਿ ਮੌਤਾਂ ਦੀ ਦਰ ਜਨਮ ਦਰ ਨਾਲੋਂ ਜ਼ਿਆਦਾ ਰਹੀ। ਅੰਕੜੇ ਦਰਸਾਉਂਦੇ ਹਨ ਕਿ ਗਲਾਸਗੋ ਵਿਚ 20,400 ਵਿਦੇਸ਼ੀ ਲੋਕ ਗਲਾਸਗੋ ਆ ਕੇ ਵਸੇ ਅਤੇ ਸਿਰਫ 6270 ਛੱਡ ਕੇ ਗਏ। ਜੂਨ 2025 ਵਿਚ ਸ਼ਹਿਰ ਦੀ ਆਬਾਦੀ 650,300 ਸੀ, ਜੋ ਇਕ ਸਾਲ ਪਹਿਲਾਂ 638760 ਸੀ। ਇਕ ਅਧਿਐਨ ਅਨੁਸਾਰ ਜਨਮ ਅਤੇ ਪ੍ਰਜਨਨ ਦਰ ਸਭ ਤੋਂ ਘੱਟ ਹੈ ਅਤੇ ਲਗਾਤਾਰ ਨੌਵੇਂ ਸਾਲ ਵਿਚ ਜਨਮਾਂ ਨਾਲੋਂ ਵੱਧ ਮੌਤਾਂ ਹੋਈਆਂ।