#INDIA

ਅਰਵਿੰਦਰ ਸਿੰਘ ਲਵਲੀ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ, 4 ਮਈ (ਪੰਜਾਬ ਮੇਲ)- ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਅੱਜ ਇਥੇ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਹਾਲ ਹੀ ਵਿਚ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ। ਸ਼੍ਰੀ ਲਵਲੀ ਦੇ ਨਾਲ ਕਾਂਗਰਸ ਨੇਤਾ ਰਾਜਕੁਮਾਰ ਚੌਹਾਨ, ਅਮਿਤ ਮਲਿਕ, ਤਿੰਨ ਵਾਰ ਵਿਧਾਇਕ ਰਹੇ ਨਸੀਬ ਸਿੰਘ ਤੇ ਨੀਰਜ ਬੈਸਯਾ ਵੀ ਭਾਜਪਾ ‘ਚ ਰਲ ਗਏ।