#INDIA

ਅਰਬ ਸਾਗਰ ‘ਚ ਮਾਲਟਾ ਦਾ ਸਮੁੰਦਰੀ ਜਹਾਜ਼ ਅਗਵਾ

-ਭਾਰਤੀ ਜਲ ਸੈਨਾ ਰੱਖ ਰਹੀ ਹੈ ਨਜ਼ਰ
ਨਵੀਂ ਦਿੱਲੀ, 16 ਦਸੰਬਰ (ਪੰਜਾਬ ਮੇਲ)- ਭਾਰਤੀ ਜਲ ਸੈਨਾ ਨੇ ਅੱਜ ਕਿਹਾ ਹੈ ਕਿ ਉਸ ਨੇ ਅਰਬ ਸਾਗਰ ਵਿਚ ਮਾਲਟਾ ਦੇ ਜਹਾਜ਼ ਨੂੰ ਅਗਵਾ ਕਰਨ ਦੀ ਘਟਨਾ ਦਾ ‘ਤੇ ਢੁਕਵਾਂ ਜਵਾਬ ਦਿੱਤਾ ਹੈ। ਇਸ ਜਹਾਜ਼ ‘ਤੇ ਚਾਲਕ ਦਲ ਦੇ 18 ਮੈਂਬਰ ਸਵਾਰ ਹਨ। ਜਲ ਸੈਨਾ ਨੇ ਐੱਮ.ਵੀ. ਰੂਏਨ ਜਹਾਜ਼ ਤੋਂ ਸਹਾਇਤਾ ਦੀ ਬੇਨਤੀ ਦੇ ਜਵਾਬ ਵਿਚ ਖੇਤਰ ਦੀ ਨਿਗਰਾਨੀ ਕਰਨ ਲਈ ਅਦਨ ਦੀ ਖਾੜੀ ਵਿਚ ਤਾਇਨਾਤ ਸਮੁੰਦਰੀ ਗਸ਼ਤੀ ਜਹਾਜ਼ ਅਤੇ ਇਸ ਦੇ ਜੰਗੀ ਜਹਾਜ਼ਾਂ ਨੂੰ ਰਵਾਨਾ ਕੀਤਾ। ਅਧਿਕਾਰੀਆਂ ਨੂੰ ਵੀਰਵਾਰ ਨੂੰ ਅਗਵਾ ਦੀ ਕੋਸ਼ਿਸ਼ ਦੀ ਸੂਚਨਾ ਮਿਲੀ ਅਤੇ ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਘਟਨਾ ਵਾਲੀ ਥਾਂ ‘ਤੇ ਮਿਸ਼ਨ ਭੇਜਿਆ। ਜਲ ਸੈਨਾ ਨੇ ਕਿਹਾ ਕਿ ਉਸ ਦੇ ਹਵਾਈ ਜਹਾਜ਼ ਨੇ ਅਗਵਾ ਕੀਤੇ ਜਹਾਜ਼ ਦੇ ਉੱਪਰ ਉਡਾਣ ਭਰੀ ਅਤੇ ਉਹ ਸੋਮਾਲੀਆ ਦੇ ਤੱਟ ਵੱਲ ਜਾ ਰਹੇ ਜਹਾਜ਼ ਦੀ ਗਤੀਵਿਧੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।