#INDIA

ਅਯੁੱਧਿਆ ‘ਚ ‘ਵਿਰਾਟ ਕੋਹਲੀ’ ਦੇ ਹਮਸ਼ਕਲ ਨਾਲ Selfie ਲੈਣ ਲਈ ਲੋਕਾਂ ‘ਚ ਮਚੀ ਭਾਜੜ

ਅਯੁੱਧਿਆ, 24 ਜਨਵਰੀ (ਪੰਜਾਬ ਮੇਲ)- ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਅਯੁੱਧਿਆ ਵਿਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਦਿੱਤਾ ਗਿਆ ਸੀ, ਪਰ ਉਹ ਨਹੀਂ ਆਏ।
ਹਾਲਾਂਕਿ ਕੋਹਲੀ ਵਰਗੇ ਦਿਖਣ ਵਾਲੇ ਵਿਅਕਤੀ ਲਈ ਟੀਮ ਇੰਡੀਆ ਦੀ ਜਰਸੀ ‘ਚ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਭੀੜ ਨੇ ਉਸ ਨੂੰ ਸੜਕਾਂ ‘ਤੇ ਘੇਰ ਲਿਆ। ਉਸ ਵਿਅਕਤੀ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਹ ਵੀਡੀਓ ਅਯੁੱਧਿਆ ਦਾ ਦੱਸਿਆ ਜਾ ਰਿਹਾ ਹੈ।
ਦਰਅਸਲ ਉਸ ਵਿਅਕਤੀ ਨਾਲ ਸੈਲਫੀ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ਨੇ ਉਸ ਨੂੰ ਘੇਰ ਲਿਆ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਪ੍ਰਸ਼ੰਸਕ ਵਿਰਾਟ ਕੋਹਲੀ ਵਰਗੇ ਦਿਖਾਈ ਦੇਣ ਵਾਲੇ ਵਿਅਕਤੀ ਦੀ ਇੱਕ ਝਲਕ ਪਾਉਣ ਲਈ ਉਤਸ਼ਾਹਿਤ ਸਨ ਅਤੇ ਉਸ ਵਿਅਕਤੀ ਦੇ ਆਲੇ-ਦੁਆਲੇ ਭਾਰੀ ਭੀੜ ਇਕੱਠੀ ਹੋ ਗਈ ਸੀ, ਜੋ ਉਸਨੂੰ ਮਿਲਣਾ ਅਤੇ ਸੈਲਫੀ ਲੈਣਾ ਚਾਹੁੰਦੇ ਸੀ। ਬਾਅਦ ‘ਚ ਉਕਤ ਵਿਅਕਤੀ ਪਰੇਸ਼ਾਨ ਹੋ ਗਿਆ ਅਤੇ ਉਥੋਂ ਭੱਜ ਗਿਆ। ਵੀਡੀਓ ਦੇ ਅੰਤ ‘ਚ ਉਸ ਨੂੰ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਪ੍ਰਸ਼ੰਸਕ ਵੀ ਉਸ ਦੇ ਪਿੱਛੇ ਭੱਜਣ ਲੱਗੇ।