#AMERICA

ਅਮਰੀਕੀ Sikh ਨੁਮਾਇੰਦਿਆਂ ਤੇ ਕਿਸਾਨ ਸਮਰਥਕਾਂ ਵੱਲੋਂ ਸਾਂਝੇ ਤੌਰ ‘ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿਚ ਡੱਟ ਕੇ ਖੜ੍ਹਣ ਦਾ ਭਰੋਸਾ

ਸੈਕਰਾਮੈਂਟੋ, 21 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐੱਸ.ਸੀ.ਸੀ.ਈ.ਸੀ.) ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਦੇ ਸੱਦੇ ‘ਤੇ ਭਾਰਤ ਵਿਚ ਕਿਸਾਨ ਸੰਘਰਸ਼ (ਫਾਰਮਰਜ਼ ਪ੍ਰੋਟੈਸਟ-2024) ਦੀ ਹਮਾਇਤ ਵਿਚ ਅਮਰੀਕਾ ਦੇ ਗੁਰਦੁਆਰਿਆਂ, ਕਿਸਾਨ ਹਮਾਇਤੀਆਂ ਅਤੇ ਪੰਥਕ ਜੱਥੇਬੰਦੀਆਂ ਦੀ ਇੱਕ ਵਿਸ਼ਾਲ ਕਨਵੈਨਸ਼ਨ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ, ਨਿਊਜਰਸੀ ਵਿਖੇ ਹੋਈ। ਇਸ ਵਿਚ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਤੇ ਕਿਸਾਨ ਸਮਰਥਕਾਂ ਨੇ ਸਾਂਝੇ ਤੌਰ ‘ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿਚ ਡੱਟ ਕੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ।
ਇਸ ਵਿਸ਼ਾਲ ਕਨਵੈਨਸ਼ਨ ‘ਚ ਸ਼ਾਮਲ ਬੁਲਾਰਿਆਂ ਵਿਚ ਡਾ. ਪ੍ਰਿਤਪਾਲ ਸਿੰਘ, ਹਿੰਮਤ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ ਖੜੌਦ, ਰਾਜਭਿੰਦਰ ਸਿੰਘ ਬਦੇਸ਼ਾ, ਨਰਿੰਦਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ, ਧਰਮ ਸਿੰਘ, ਬਲਜਿੰਦਰ ਸਿੰਘ, ਪ੍ਰਿਤਪਾਲ ਸਿੰਘ ਖਾਲਸਾ, ਜਸਬੀਰ ਸਿੰਘ, ਡਾ. ਬਖਸ਼ੀਸ਼ ਸਿੰਘ, ਦਵਿੰਦਰ ਸਿੰਘ ਦਿਓ, ਗੁਰਮੇਲ ਸਿੰਘ, ਗੁਰਨਿੰਦਰ ਸਿੰਘ, ਬਖਸ਼ੀਸ਼ ਸਿੰਘ, ਸਤਨਾਮ ਸਿੰਘ ਵਿਰਕ, ਗੁਰਇੱਕਪ੍ਰੀਤ ਸਿੰਘ, ਪ੍ਰਧਾਨ ਇੰਦਰਜੀਤ ਸਿੰਘ, ਸਕੱਤਰ ਸਰਵਣ ਸਿੰਘ ਤੋ ਇਲਾਵਾ ਸ਼ਾਮਲ ਪਤਵੰਤਿਆਂ ਵਿਚ ਬਰਜਿੰਦਰ ਸਿੰਘ ਬਰਾੜ, ਜੁਗਰਾਜ ਸਿੰਘ, ਕੇਵਲ ਸਿੰਘ ਸੰਧੂ, ਸਰਬਜੀਤ ਸਿੰਘ, ਪ੍ਰਦੀਪ ਸਿੰਘ, ਹਰਮਿੰਦਰ ਸਿੰਘ ਆਹਲੂਵਾਲੀਆ, ਪਿਆਰਾ ਸਿੰਘ ਤੋਂ ਇਲਾਵਾ ਬਹੁਤ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ। ਇਕੱਤਰਤਾ ਵਿਚ ਕਈ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।