#AMERICA

ਅਮਰੀਕੀ Court ਵੱਲੋਂ ਧੋਖਾਧੜੀ ਮਾਮਲੇ ‘ਚ Trump ‘ਤੇ 36.40 ਕਰੋੜ ਡਾਲਰ ਦਾ ਜੁਰਮਾਨਾ

ਨਿਊਯਾਰਕ, 17 ਫਰਵਰੀ (ਪੰਜਾਬ ਮੇਲ)- ਨਿਊਯਾਰਕ ਦੇ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 36.40 ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਜੱਜ ਨੇ ਆਪਣੇ ਫੈਸਲੇ ‘ਚ ਕਿਹਾ ਕਿ ਟਰੰਪ ਦੀ ਸਾਲਾਂ ਤੋਂ ਚੱਲੀ ਆ ਰਹੀ ਯੋਜਨਾ ‘ਚ ਇਸ ਤਰ੍ਹਾਂ ਦੇ ਵਿੱਤੀ ਵੇਰਵੇ ਪੇਸ਼ ਕੀਤੇ ਗਏ, ਜਿਨ੍ਹਾਂ ਨਾਲ ਇਹ ਭਰਮ ਪੈਦਾ ਕਰਨਾ ਸੀ ਕਿ ਉਨ੍ਹਾਂ ਦੀਆਂ ਜਾਇਦਾਦਾਂ ਅਸਲ ‘ਚ ਬਹੁਤ ਮਹਿੰਗੀਆਂ ਹਨ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਅਮੀਰ ਦਿਖਾਉਂਦਿਆਂ ਟਰੰਪ ਬੈਂਕਾਂ ਤੋਂ ਕਈ ਰਿਆਇਤਾਂ ਨਾਲ ਕਰਜ਼ੇ ਹਾਸਲ ਕਰਨ ਦੇ ਯੋਗ ਹੁੰਦਾ, ਜਦਕਿ ਅਸਲ ਵਿਚ ਅਜਿਹਾ ਨਹੀਂ ਸੀ। ਟਰੰਪ ‘ਤੇ ਤਿੰਨ ਸਾਲ ਤੱਕ ਨਿਊਯਾਰਕ ‘ਚ ਕਿਸੇ ਵੀ ਦਫਤਰ ‘ਚ ਅਧਿਕਾਰੀ ਜਾਂ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ।