ਵਾਸ਼ਿੰਗਟਨ, 5 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਸਮੇਤ ਤਿੰਨ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕੀ ਪ੍ਰਤੀਨਿਧੀ ਸਭਾ ‘ਚ ਗ੍ਰੀਨ ਕਾਰਡ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਰੁਜ਼ਗਾਰ ਆਧਾਰਿਤ ਵੀਜ਼ਿਆਂ ਲਈ ‘ਦੇਸ਼ਾਂ ਨਾਲ ਵਿਤਕਰੇ’ ਨੂੰ ਖਤਮ ਕਰਨ ਲਈ ਬਿੱਲ ਸਦਨ ਵਿਚ ਪੇਸ਼ ਕੀਤਾ। ਜੇ ਇਸ ਬਿੱਲ ਨੂੰ ਕਾਨੂੰਨ ‘ਚ ਤਬਦੀਲ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ ਨੂੰ ਮਦਦ ਮਿਲੇਗੀ, ਜੋ ਅਮਰੀਕਾ ‘ਚ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਲਈ ਦਹਾਕਿਆਂ ਤੋਂ ਉਡੀਕ ਕਰ ਰਹੇ ਹਨ। ਕਾਂਗਰਸਮੈਨ ਰਿਚ ਮੈਕਕਾਰਮਿਕ ਨੇ ਕ੍ਰਿਸ਼ਨਾਮੂਰਤੀ ਅਤੇ ਜੈਪਾਲ ਦੇ ਨਾਲ ਬਿੱਲ ਪੇਸ਼ ਕੀਤਾ।