#AMERICA

ਅਮਰੀਕੀ ਸਿੱਖ ਜਗ ਬੈਂਸ ਨੇ ਬਿੱਗ ਬ੍ਰਦਰ ਜਿੱਤ ਕੇ ਰਚਿਆ ਇਤਿਹਾਸ

ਲਾਸ ਏਂਜਲਸ, 10 ਨਵੰਬਰ (ਪੰਜਾਬ ਮੇਲ)- ਵਾਸ਼ਿੰਗਟਨ ਦੇ ਉਦਯੋਗਪਤੀ ਅਤੇ ਟਰੱਕ ਕੰਪਨੀ ਦੇ ਮਾਲਕ ਜਗ ਬੈਂਸ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲੇ ਪਹਿਲੇ ਸਿੱਖ-ਅਮਰੀਕੀ ਬਣ ਕੇ ਇਤਿਹਾਸ ਰਚ ਦਿੱਤਾ ਹੈ। 25 ਸਾਲਾ ਟੀ.ਵੀ. ਸ਼ਖਸੀਅਤ ਨੇ ਮੈਟ ਕਲੋਟਜ਼, ਪੇਸ਼ੇਵਰ ਤੈਰਾਕ ਅਤੇ ਡੀਜੇ ਬੋਵੀ ਜੇਨ ਨੂੰ ਹਰਾ ਕੇ 100 ਦਿਨਾਂ ਲੰਬੇ ਸੀਜ਼ਨ ਵਿਚ ਪਹਿਲਾ ਸਥਾਨ ਹਾਸਲ ਕੀਤਾ। ਬੈਂਸ ਅਮਰੀਕਾ ਵਿਚ ‘ਬਿੱਗ ਬ੍ਰਦਰ’ ਹਾਊਸ ਵਿਚ ਦਾਖਲ ਹੋਣ ਵਾਲਾ ਪਹਿਲਾ ਸਿੱਖ-ਅਮਰੀਕਨ ਸੀ ਅਤੇ ਹੁਣ ਆਪਣੇ 25ਵੇਂ ਸੀਜ਼ਨ ਵਿਚ ਅੰਤਰਰਾਸ਼ਟਰੀ ਰਿਐਲਿਟੀ ਸੀਰੀਜ਼ ਦਾ ਅਮਰੀਕੀ ਸੀਜ਼ਨ ਜਿੱਤਣ ਵਾਲਾ ਪਹਿਲਾ ਸਿੱਖ-ਅਮਰੀਕਨ ਹੈ। ਬੈਂਸ 750,000 ਡਾਲਰ ਦੀ ਇਨਾਮੀ ਰਾਸ਼ੀ ਲੈ ਕੇ ਜਾਵੇਗਾ।