ਸਿਆਟਲ, 9 ਅਕਤੂਬਰ (ਪੰਜਾਬ ਮੇਲ)- ਅਮਰੀਕੀ ਫੌਜ ਦੇ ਸਾਬਕਾ ਖੁਫ਼ੀਆ ਅਧਿਕਾਰੀ ‘ਤੇ ਕੋਵਿਡ-19 ਮਹਾਮਾਰੀ ਦੌਰਾਨ ਚੀਨੀ ਸੁਰੱਖਿਆ ਸੇਵਾਵਾਂ ਨੂੰ ਖ਼ਾਸ ਰੱਖਿਆ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਨਿਆਂ ਵਿਭਾਗ ਨੇ ਕਿਹਾ ਕਿ ਅਧਿਕਾਰੀਆਂ ਨੇ 29 ਸਾਲਾ ਸਾਬਕਾ ਸਾਰਜੈਂਟ ਜੋਸੇਫ ਡੇਨੀਅਲਜ਼ ਨੂੰ ਹਾਂਗਕਾਂਗ ਤੋਂ ਵਾਪਸ ਆਉਣ ‘ਤੇ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ। ਉਹ ਮਾਰਚ 2020 ਤੋਂ ਹਾਂਗਕਾਂਗ ‘ਚ ਰਹਿ ਰਿਹਾ ਸੀ। ਸਿਆਟਲ ਦੀ ਇਕ ਅਦਾਲਤ ਡੇਨੀਅਲਸ ਦੇ ਖ਼ਿਲਾਫ਼ ਦੋਸ਼ਾਂ ਦੀ ਸੁਣਵਾਈ ਕਰੇਗੀ।