#OTHERS

ਅਮਰੀਕੀ ਫ਼ੌਜ ਵੱਲੋਂ ਯਮਨ ‘ਚ ਹੂਤੀ ਵਿਦਰੋਹੀਆਂ ਦੇ ਰਡਾਰ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ

ਦੁਬਈ, 15 ਜੂਨ (ਪੰਜਾਬ ਮੇਲ)- ਅਮਰੀਕਾ ਦੀ ਫ਼ੌਜ ਨੇ ਯਮਨ ਦੀ ਹੂਤੀ ਵਿਦਰੋਹੀਆਂ ਦੇ ਰਡਾਰ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ। ਅਧਿਕਾਰੀਆਂ ਨੇ ਸ਼ੀਵਾਰ ਨੂੰ ਦੱਸਿਆ ਕਿ ਇਨ੍ਹਾਂ ਰਡਾਰ ਕੇਂਦਰਾਂ ਦਾ ਇਸਤੇਮਾਲ ਵਿਦਰੋਹੀਆਂ ਵਲੋਂ ਨੌਵਹਿਨ ਲਈ ਅਹਿਮ ਲਾਲ ਸਾਗਰ ਗਲਿਆਰੇ ‘ਚ ਜਹਾਜ਼ਾਂ ‘ਤੇ ਹਮਲਾ ਕਰਨ ਲਈ ਕੀਤਾ ਜਾ ਰਿਹਾ ਸੀ। ਇਹ ਹਮਲਾ ਪੂਰਬ ‘ਚ ਹੂਤੀ ਵਿਦਰੋਹੀਆ ਦੇ ਹਮਲੇ ਤੋਂ ਬਾਅਦ ਇਕ ਵਣਜ ਬੇੜੇ ਦੇ ਚਾਲਕ ਦਲ ਦੇ ਇਕ ਮੈਂਬਰ ਦੇ ਲਾਪਤਾ ਹੋਣ ਤੋਂ ਬਾਅਦ ਕੀਤਾ ਗਿਆ ਹੈ।
ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਅਮਰੀਕੀ ਜਲ ਸੈਨਾ ਨੂੰ ਹੂਤੀ ਮੁਹਿੰਮ ਦਾ ਮੁਕਾਬਲਾ ਕਰਨ ਲਈ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਹੁਣ ਤੱਕ ਦੇ ਸਭ ਤੋਂ ਭਿਆਨਕ ਯੁੱਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਰੋਹੀਆ ਦਾ ਕਹਿਣਾ ਹੈ ਕਿ ਇਹ ਹਮਲੇ ਗਾਜ਼ਾ ਪੱਟੀ ‘ਚ ਇਜ਼ਰਾਈਲ-ਹਮਾਸ ਯੁੱਧ ਨੂੰ ਰੋਕਣ ਲਈ ਕੀਤੇ ਗਏ ਹਨ। ਫ਼ੌਜ ਦੀ ‘ਸੈਂਟਲ ਕਮਾਨ’ ਵਲੋਂ ਕਿਹਾ ਗਿਆ ਕਿ ਅਮਰੀਕੀ ਹਮਲਿਆਂ ਨੇ ਹੂਤੀ ਕੰਟਰੋਲ ਖੇਤਰ ‘ਚ 7 ਰਡਾਰ ਅੱਡੇ ਨਸ਼ਟ ਕਰ ਦਿੱਤੇ ਹਨ। ਹਾਲਾਂਕਿ ਉਸ ਵਲੋਂ ਕੋਈ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਫ਼ੌਜ ਵਲੋਂ ਕਿਹਾ ਗਿਆ ਕਿ ਲਾਈਬੇਰੀਆਈ ਝੰਡੇ ਵਾਲੇ ਇਕ ਜਹਾਜ਼ ਦਾ ਚਾਲਕ ਹੂਤੀਆਂ ਵਲੋਂ ਕੀਤੇ ਗਏ ਹਮਲੇ ਦੇ ਬਾਅਦ ਤੋਂ ਲਾਪਤਾ ਹੋ ਗਿਆ ਸੀ।