#AMERICA

ਅਮਰੀਕਾ ਵੱਲੋਂ ਵੀ ਐੱਮ.ਡੀ.ਐੱਚ. ਤੇ ਐਵਰੈਸਟ ਦੇ ਉਤਪਾਦਾਂ ਦੀ ਜਾਂਚ ਸ਼ੁਰੂ

ਹੈਦਰਾਬਾਦ, 27 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ) ਭਾਰਤੀ ਮਸਾਲੇ ਨਿਰਮਾਤਾਵਾਂ ਐੱਮ.ਡੀ.ਐੱਚ. ਅਤੇ ਐਵਰੈਸਟ ਦੇ ਉਤਪਾਦਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਗਕਾਂਗ ਨੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕ ਦੇ ਉੱਚ ਪੱਧਰ ਇਨ੍ਹਾਂ ਕੰਪਨੀਆਂ ਦੇ ਮਸਾਲਿਆਂ ‘ਚ ਹੋਣ ਦਾ ਦਾਅਵਾ ਕਰਨ ਬਾਅਦ ਕੁਝ ਉਤਪਾਦਾਂ ਦੀ ਵਿਕਰੀ ਨੂੰ ਰੋਕ ਦਿੱਤਾ ਹੈ। ਇਸ ਕਾਰਨ ਐੱਫ.ਡੀ.ਏ. ਨੇ ਜਾਂਚ ਸ਼ੁਰੂ ਕੀਤੀ ਹੈ। ਸਿੰਗਾਪੁਰ ਨੇ ਵੀ ਐਵਰੈਸਟ ਸਪਾਈਸ ਮਿਕਸ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ। ਦੂਜੇ ਪਾਸੇ ਐਵਰੈਸਟ ਨੇ ਕਿਹਾ ਹੈ ਕਿ ਇਸ ਦੇ ਮਸਾਲੇ ਖਪਤ ਲਈ ਸੁਰੱਖਿਅਤ ਹਨ। ਐੱਮ.ਡੀ.ਐੱਚ. ਨੇ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ ਹੈ। ਭਾਰਤ ਸਰਕਾਰ ਨੇ ਵੀ ਇਨ੍ਹਾਂ ਕੰਪਨੀਆਂ ਦੇ ਮਸਾਲਿਆਂ ਬਾਰੇ ਜਾਂਚ ਸ਼ੁਰੂ ਕੀਤੀ ਹੈ।