#AMERICA

ਅਮਰੀਕਾ ਵੱਲੋਂ ਪਾਕਿ ਨੂੰ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਦੇਣ ਵਾਲੀਆਂ ਚੀਨ ਦੀਆਂ 3 ਤੇ ਬੇਲਾਰੂਸ ਦੀ ਇਕ ਕੰਪਨੀ ‘ਤੇ BAN

ਵਾਸ਼ਿੰਗਟਨ, 20 ਅਪ੍ਰੈਲ (ਪੰਜਾਬ ਮੇਲ)-  ਅਮਰੀਕਾ ਨੇ ਪਾਕਿਸਤਾਨ ਨੂੰ ਉਸ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਲਈ ਤਿੰਨ ਚੀਨੀ ਕੰਪਨੀਆਂ ਅਤੇ ਇਕ ਬੇਲਾਰੂਸੀ ਕੰਪਨੀ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਜਿਨ੍ਹਾਂ ਤਿੰਨ ਚੀਨੀ ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ, ਉਨ੍ਹਾਂ ‘ਚ ਸ਼ਿਆਨ ਲੋਂਗਡੇ ਟੈਕਨਾਲੋਜੀ ਡਿਵੈਲਪਮੈਂਟ, ਤਿਆਨਜਿਨ ਕ੍ਰਿਏਟਿਵ ਸੋਰਸ ਇੰਟਰਨੈਸ਼ਨਲ ਟਰੇਡ ਅਤੇ ਗ੍ਰੈਨਪੈਕਟ ਕੰਪਨੀ ਲਿਮਟਿਡ ਸ਼ਾਮਲ ਹਨ, ਜਦੋਂਕਿ ਬੇਲਾਰੂਸ ਦੇ ਮਿਨਸਕ ਵ੍ਹੀਲ ਟਰੈਕਟਰ ਪਲਾਂਟ ‘ਤੇ ਪਾਬੰਦੀ ਲਗਾਈ ਗਈ ਹੈ