#AMERICA #EUROPE

ਅਮਰੀਕਾ ਵੱਲੋਂ ਗਾਜ਼ਾ ‘ਚ ਮਨੁੱਖਤਾ ਖਾਤਰ ਤੁਰੰਤ ਜੰਗਬੰਦੀ ਦੇ U.N. ਸੁਰੱਖਿਆ ਪਰਿਸ਼ਦ ਮਤੇ ‘ਤੇ VETO

ਸੰਯੁਕਤ ਰਾਸ਼ਟਰ, 9 ਦਸੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਕਰੀਬ ਸਾਰੇ ਮੈਂਬਰਾਂ ਅਤੇ ਕਈ ਹੋਰ ਦੇਸ਼ਾਂ ਦੇ ਸਮਰਥਨ ਨਾਲ ਗਾਜ਼ਾ ‘ਚ ਤੁਰੰਤ ਮਨੁੱਖਤਾ ਖਾਤਰ ਜੰਗਬੰਦੀ ਦੀ ਮੰਗ ਕਰਨ ਵਾਲੇ ਮਤੇ ‘ਤੇ ਅਮਰੀਕਾ ਨੇ ਵੀਟੋ ਕਰ ਦਿੱਤਾ। ਮਤੇ ਦੇ ਸਮਰਥਕਾਂ ਨੇ ਇਸ ਨੂੰ ਦੁਖਦਾਈ ਦਿਨ ਕਰਾਰ ਦਿੰਦੇ ਹੋਏ ਤੀਜੇ ਮਹੀਨੇ ਤੱਕ ਜੰਗ ਜਾਰੀ ਰਹਿਣ ‘ਤੇ ਹੋਰ ਮੌਤਾਂ ਅਤੇ ਤਬਾਹੀ ਦੀ ਚਿਤਾਵਨੀ ਦਿੱਤੀ। 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਮਤੇ ਦੇ ਪੱਖ ਵਿਚ ਇਕ ਦੇ ਮੁਕਾਬਲੇ 13 ਵੋਟਾਂ ਪਈਆਂ। ਬਰਤਾਨੀਆ ਵੋਟਿੰਗ ਤੋਂ ਦੂਰ ਰਿਹਾ। ਅਮਰੀਕਾ ਦੇ ਉਪ ਰਾਜਦੂਤ ਰਾਬਰਟ ਵੁੱਡ ਨੇ ਹਮਾਸ ਦੇ ਇਜ਼ਰਾਈਲ ‘ਤੇ 7 ਅਕਤੂਬਰ ਦੇ ਹਮਲੇ ਦੀ ਨਿੰਦਾ ਕਰਨ ਜਾਂ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਨੂੰ ਮਾਨਤਾ ਦੇਣ ਲਈ ਵੋਟ ਕਰਨ ਵਿਚ ਅਸਫਲ ਰਹਿਣ ਲਈ ਸੁਰੱਖਿਆ ਪ੍ਰੀਸ਼ਦ ਦੀ ਆਲੋਚਨਾ ਕੀਤੀ।