#AMERICA

ਅਮਰੀਕਾ ਵੀਜ਼ਾ ਬੁਲੇਟਿਨ; ਪਰਿਵਾਰਕ ਵੀਜ਼ਾ ਅਰਜ਼ੀਆਂ ‘ਚ ਹੋਈ ਹਿਲਜੁੱਲ

ਵਾਸ਼ਿੰਗਟਨ ਡੀ.ਸੀ., 25 ਮਾਰਚ (ਪੰਜਾਬ ਮੇਲ)- ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਅਪ੍ਰੈਲ 2026 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਅਪ੍ਰੈਲ 2026 ਦੇ ਜਾਰੀ ਕੀਤੇ ਵੀਜ਼ਾ ਬੁਲੇਟਿਨ ‘ਚ ਕਾਫੀ ਹਿਲਜੁਲ ਦੇਖਣ ਨੂੰ ਮਿਲੀ ਹੈ।
ਫਾਈਨਲ ਐਕਸ਼ਨ ਡੇਟ ਵਿਚ F-1 ਕੈਟਾਗਰੀ ‘ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ, ਉਨ੍ਹਾਂ ਦੀ ਸਮਾਂ ਸੂਚੀ 1 ਮਈ, 2017 ਹੋ ਗਈ ਹੈ।
ਗਰੀਨ ਕਾਰਡ ਹੋਲਡਰ ਪਤੀ-ਪਤਨੀ ਦੇ 21 ਸਾਲ ਤੋਂ ਘੱਟ ਬੱਚੇ, ਜਿਹੜੇ ਕਿ F-2A ਕੈਟਾਗਰੀ ‘ਚ ਆਉਂਦੇ ਹਨ, ਉਨ੍ਹਾਂ ਦੀ ਤਰੀਕ 1 ਫਰਵਰੀ, 2024 ਚੱਲ ਰਹੀ ਹੈ।
ਗਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ, ਜੋ ਕਿ F-2B ਕੈਟਾਗਰੀ ਨਾਲ ਸੰਬੰਧਤ ਹਨ, ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 22 ਮਈ, 2017 ਹੋ ਗਈ ਹੈ।
ਯੂ.ਐੱਸ. ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਤੇ ਉਨ੍ਹਾਂ ਦੇ ਅੱਗਿਓਂ ਛੋਟੇ ਬੱਚੇ ਯਾਨੀ ਕਿ F-3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਦੀ ਤਰੀਕ 22 ਦਸੰਬਰ, 2011 ਚੱਲ ਰਹੀ ਹੈ।
ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ‘ਚ ਰਹਿ ਰਹੇ ਆਪਣੇ ਭੈਣਾਂ-ਭਰਾਵਾਂ ਨੂੰ F-4 ਕੈਟਾਗਰੀ ਲਈ ਅਪਲਾਈ ਕੀਤਾ ਹੈ, ਅਤੇ ਭੈਣ-ਭਰਾਵਾਂ ਅਤੇ ਉਨ੍ਹਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਹਨ, ਯੂ.ਐੱਸ.ਸੀ.ਆਈ. ਵੈੱਬਸਾਈਟ ਅਨੁਸਾਰ ਇਸ ਕੈਟਾਗਰੀ ਲਈ ਹਾਲੇ ਵੀ ਤਰੀਕ 1 ਨਵੰਬਰ, 2006 ਹੀ ਦਿਖਾਈ ਜਾ ਰਹੀ ਹੈ।
ਪਰਿਵਾਰਕ ਸਪਾਂਸਰਡ ਵੀਜ਼ਾ ਅਰਜ਼ੀਆਂ ਭਰਨ ਦੀਆਂ ਤਾਰੀਕਾਂ ਲਈ ਅਪ੍ਰੈਲ ਵੀਜ਼ਾ ਬੁਲੇਟਿਨ ਦੀਆਂ ਤਾਰੀਕਾਂ ਇਸ ਤਰ੍ਹਾਂ ਹਨ :
F-1 ਕੈਟਾਗਰੀ ਲਈ 1 ਮਾਰਚ, 2018, F-2A ਕੈਟਾਗਰੀ ਲਈ ਚਲੰਤ (Current), F-2B ਕੈਟਾਗਰੀ ਲਈ 8 ਅਗਸਤ, 2017, F-3 ਕੈਟਾਗਰੀ ਲਈ 22 ਨਵੰਬਰ 2012 ਅਤੇ F-4 ਕੈਟਾਗਰੀ ਲਈ 15 ਦਸੰਬਰ, 2006 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਹਨ।