#AMERICA

ਅਮਰੀਕਾ ਵਿਚ ਸੈਮੀ ਟਰੱਕ ਨੂੰ ਲੱਗੀ ਅੱਗ ਉਪਰੰਤ ਧਮਾਕਾ, 2 ਮੌਤਾਂ, 3 ਜ਼ਖਮੀ, ਕਈ ਵਾਹਣ ਸੜੇ

ਸੈਕਰਾਮੈਂਟੋ, 23 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਫਲੋਰਿਡਾ ਰਾਜ ਵਿਚ ਮਿਆਮੀ ਨੇੜੇ ਮੈਡਲੀ ਵਿਖੇ ਸੈਮੀ ਟਰੱਕ ਨੂੰ ਲੱਗੀ ਅੱਗ ਕਾਰਨ ਹੋਏ ਧਮਾਕੇ ਉਪਰੰਤ ਨੇੜੇ ਖੜੇ ਹੋਰ ਕਈ ਵਾਹਣਾਂ ਦੇ ਅੱਗ ਦੀ ਲਪੇਟ ਵਿਚ ਆਉਣ ਦੀਖ਼ਬਰ ਹੈ। ਪੁਲਿਸ ਅਨੁਸਾਰ ਇਸ ਘਟਨਾ ਵਿਚ 2 ਵਿਅਕਤੀਆਂ ਦੀਮੌਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ। ਅੱਗ ਬੁਝਾਊ ਵਿਭਾਗ ਦੇ ਬੁਲਾਰੇ ਐਨਥਨੀ ਨੂਨੇਜ਼ ਨੇ ਕਿਹਾ ਹੈ ਕਿ ਜਦੋਂ ਅੱਗ ਬੁਝਾਊ ਅਮਲਾ ਮੌਕੇ ਉਪਰ ਪੁੱਜਾ ਤਾਂ ਕਾਰਾਂ ਸਮੇਤ ਕਈ ਵਾਹਣ ਅੱਗ ਦੀਲਪੇਟ ਵਿਚ ਆ ਚੁੱਕੇ ਸਨ। ਇਕ ਟੱਰਕ ਡੀਲਰ ਦੇ ਅਦਾਰੇ ਵਿਖੇ ਬੀਤੇ ਦਿਨ ਸਵੇਰੇ ਵੇਲੇ ਲੱਗੀ ਅੱਗ ‘ਤੇ ਬਾਅਦ ਦੁਪਹਿਰ ਤੱਕ ਕਾਬੂ ਪਾ ਲਿਆ ਗਿਆ। ਮਿਆਮੀ- ਡੇਡ ਪੁਲਿਸ ਵਿਭਾਗ ਅਨੁਸਾਰ ਦੋ ਵਿਅਕਤੀਆਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਅੱਗ ਨਾਲ ਸੜੇ ਦੋ ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਇਕ ਵਿਅਕਤੀ ਜੋ ਘੱਟ ਸੜਿਆ ਸੀ, ਦੀ ਮੌਕੇ ਉਪਰ ਹੀ ਮਰਹਮ ਪੱਟੀ ਕੀਤੀ ਗਈ। ਪੁਲਿਸ ਵਿਭਾਗ ਅਨੁਸਾਰ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਤੇਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Leave a comment