ਸੈਕਰਾਮੈਂਟੋ, ਕੈਲੀਫੋਰਨੀਆ, 1 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – 2022 ਵਿਚ ਨਿਊਯਾਰਕ ਸਿਟੀ ਅਪਾਰਟਮੈਂਟ ਵਿਚ ਇਕ 35 ਸਾਲ ਔਰਤ ਕ੍ਰਿਸਟੀਨਾ ਯੂਨਾ ਲੀ ਦੀ ਚਾਕੂ ਨਾਲ ਕੀਤੀ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਨੂੰ ਅਦਾਲਤ ਨੇ 30 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ 27 ਸਾਲਾ ਅਸਾਮਡ ਨੈਸ਼ ਨੇ ਇਸ ਸਾਲ ਜੂਨ ਵਿਚ ਹੱਤਿਆ ਤੇ ਲੁੱਟਮਾਰ ਦੇ ਦੋਸ਼ਾਂ ਨੂੰ ਮੰਨ ਲਿਆ ਸੀ। ਡਿਸਟ੍ਰਿਕਟ ਅਟਾਰਨੀ ਐਲਵਿਨ ਬਰੈਗ ਜੁਨੀਅਰ ਅਨੁਸਾਰ ਕ੍ਰਿਸਟੀਨਾ ਯੂਨਾ ਲੀ ਦੀ ਆਪਣੇ ਹੀ ਘਰ ਵਿਚ ਅਸਾਮਡ ਨੈਸ਼ ਨੇ ਬਹੁਤ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਲੀ ਇਕ ਬਹੁਤ ਹੀ ਰਚਨਾਤਮਿੱਕ ਤੇ ਦਿਆਲੂ ਸਖਸ਼ੀਅਤ ਸੀ ਜਿਸ ਦੀ ਭਿਆਨਕ ਮੌਤ ਦਾ ਅਸਰ ਨਾ ਕੇਵਲ ਉਸ ਦੇ ਪਰਿਵਾਰ ਬਲਕੇ ਸਮੁੱਚੇ ਭਾਈਚਾਰੇ ਉਪਰ ਪਿਆ ਹੈ।