#INDIA

ਅਮਰੀਕਾ ਫੇਰੀ ਦੌਰਾਨ ਮਸਕ ਨਾਲ ਮੁਲਾਕਾਤ ਕਰ ਸਕਦੇ ਨੇ ਮੋਦੀ

ਨਵੀਂ ਦਿੱਲੀ, 6 ਫਰਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਲਈ ਇਸ ਮਹੀਨੇ ਅਮਰੀਕਾ ਦਾ ਦੌਰਾ ਕਰਨ ਵਾਲੇ, ਉਹ ਆਪਣੀ ਯਾਤਰਾ ਦੌਰਾਨ ਟੈਸਲਾ ਤੇ ਸਪੇਸਐਕਸ ਦੇ ਸੀ.ਈ.ਓ. ਐਲਨ ਮਸਕ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਸੀ.ਈ.ਓਜ਼ ਦੇ ਉਸ ਚੋਣਵੇਂ ਸਮੂਹ ਦਾ ਹਿੱਸਾ ਹਨ, ਜੋ 13 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰੇਗਾ। ਨਵੇਂ ਗਠਿਤ ਕੀਤੇ ਸਰਕਾਰ ਦੇ ਸਮਰੱਥਾ ਵਿਭਾਗ (ਡੀ.ਓ.ਜੀ.ਈ.) ਦੇ ਮੁਖੀ ਵਜੋਂ ਮਸਕ ਆਪਣੀਆਂ ਬਿਜਲਈ ਕਾਰਾਂ ਲਈ ਬਰਾਬਰ ਮੌਕੇ ਦੀ ਵਕਾਲਤ ਕਰ ਸਕਦੇ ਹਨ।