#AMERICA

ਅਮਰੀਕਾ ਦੇ ਮੰਦਰ ਵਿਚ ਭੰਨ-ਤੋੜ ਕਰ ਕੇ ਲਿਖੇ ਹਿੰਦੂ ਵਿਰੋਧੀ ਨਾਅਰੇ

ਵਾਸ਼ਿੰਗਟਨ, 26 ਸਤੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਨਾ-ਮਾਲੂਮ ਗ਼ੈਰ-ਸਮਾਜੀ ਅਨਸਰਾਂ ਨੇ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਬੀ.ਏ.ਪੀ.ਐੱਸ. ਮੰਦਰ ਵਿਚ ਭੰਨ-ਤੋੜ ਕੀਤੀ ਅਤੇ ਉਸਦੀਆਂ ਕੰਧਾਂ ਉੱਤੇ ‘ਹਿੰਦੂਓ ਵਾਪਸ ਜਾਓ’ ਦੇ ਨਾਅਰੇ ਲਿਖ ਦਿੱਤੇ। ਮੰਦਰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਸ਼ਾਂਤੀ ਦੀ ਪ੍ਰਾਰਥਨਾ ਦੇ ਨਾਲ ਨਫ਼ਰਤ ਦੇ ਖ਼ਿਲਾਫ਼ ਇਕਜੁੱਟ ਹਾਂ। ਇਸ ਸਬੰਧੀ ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਨਫ਼ਰਤ ਦੀ ਨਿੰਦਾ ਦੇ ਪ੍ਰਤੀ ਅਸੀਂ ਦ੍ਰਿੜ੍ਹ ਹਾਂ ਪਰ ਇਸ ਘਟਨਾ ਨਾਲ ਸਾਨੂੰ ਗਹਿਰਾ ਦੁੱਖ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਮੰਦਰ ਵਿਚ ਭੰਨ-ਤੋੜ ਦੀ ਇਹ ਘਟਨਾ ਇਕ ਮਹੀਨੇ ਵਿਚ ਦੂਜੀ ਵਾਰ ਵਾਪਰੀ ਹੈ। ਇਸ ਸੰਬਧੀ ਭਾਰਤੀ ਅਮਰੀਕੀ ਕਾਰੋਬਾਰੀ ਅਜੈ ਜੈਨ ਨੇ ਐੱਫਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ‘ਐਕਸ’ ‘ਤੇ ਲਿਖਿਆ ਕਿ ਸਾਰੇ ਮੰਦਰਾਂ ਦੀ ਸੁਰੱਖਿਆ ਵਧਾਉਣੀ ਚਾਹੀਦੀ ਹੈ ਅਤੇ ਉਪਲਭਧ ਉਪਾਵਾਂ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ।