#AMERICA

ਅਮਰੀਕਾ ਦੇ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ!

ਨਿਊਯਾਰਕ, 15 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ‘ਚ ਰਹਿਣ ਵਾਲੀ ਮੂਲ ਰੂਪ ਵਿਚ ਭਾਰਤ ਦੇ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੀ ਇੱਕ ਲੜਕੀ ਰਿਧੀ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਿਧੀ ਪਟੇਲ ਨੂੰ ਕੈਲੀਫੋਰਨੀਆ ਦੇ ਬੇਕਰਸਫੀਲਡ ਦੇ ਮੇਅਰ ਸਮੇਤ ਇਜ਼ਰਾਈਲ ਦਾ ਵਿਰੋਧ ਕਰਨ ਅਤੇ ਫਲਸਤੀਨ ਦਾ ਸਮਰਥਨ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਰਿਧੀ ਪਟੇਲ ਨੂੰ ਬੀਤੇ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬੇਕਰਸਫੀਲਡ ਦੇ ਮੇਅਰ ਅਤੇ ਸਿਟੀ ਕੌਂਸਲ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਜੰਗਬੰਦੀ ਦਾ ਮਤਾ ਪਾਸ ਕਰਨ ਲਈ ਹੋਈ ਸੁਣਵਾਈ ਦੌਰਾਨ ਰਿਧੀ ਪਟੇਲ ਨੇ ਨਾ ਸਿਰਫ਼ ਫਲਸਤੀਨ ਦੀ ਵਕਾਲਤ ਕੀਤੀ, ਸਗੋਂ ਇਜ਼ਰਾਈਲ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਵੀ ਰੇੜਕਾ ਮਾਰਿਆ। ਕਿਸੇ ਨੂੰ ਫਿਲਸਤੀਨ ਜਾਂ ਉਸ ਦੇਸ਼ ਦੀ ਪਰਵਾਹ ਨਹੀਂ ਹੈ। ਜਿੱਥੇ ਲੋਕਾਂ ‘ਤੇ ਜ਼ੁਲਮ ਹੋ ਰਹੇ ਹਨ।
ਤੁਹਾਡੇ ਵਿਚੋਂ ਕਿਸੇ ਨੂੰ ਕੋਈ ਪਰਵਾਹ ਨਹੀਂ ਕਿ ਇੱਥੇ ਲੋਕ ਕਿਵੇਂ ਸਤਾਏ ਜਾਂਦੇ ਹਨ। ਚੰਗਾ ਹੋਵੇਗਾ ਜੇ ਕੋਈ ਗਿਲੋਟੀਨ ਲਿਆ ਕੇ ਤੁਹਾਡਾ ਗਲਾ ਕੱਟ ਦੇਵੇ। ਰਿਧੀ ਦੇ ਇਸ ਵਿਵਾਦਿਤ ਬਿਆਨ ਲਈ ਕੁੱਲ 16 ਸਾਥੀਆਂ ‘ਤੇ ਦੋਸ਼ ਆਇਦ ਕੀਤੇ ਗਏ ਹਨ। ਇਸ ਸਮੇਂ ਉਹ 2 ਮਿਲੀਅਨ ਡਾਲਰ ਦੇ ਬਾਂਡ ਦੇ ਨਾਲ ਜੇਲ੍ਹ ਦੇ ਵਿਚ ਹੈ।