#AMERICA

ਅਮਰੀਕਾ ਦੇ ਕਈ ਹਿੱਸਿਆਂ ‘ਚ ਹੀਟ ਵੇਵ ਨੇ ਤੋੜੇ ਸਾਰੇ ਰਿਕਾਰਡ

ਲਾਸ ਏਂਜਲਸ, 5 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਕੁਝ ਹਿੱਸਿਆਂ ‘ਚ ‘ਲੇਟ ਸੀਜ਼ਨ ਹੀਟ ਵੇਵ’ ਸਾਰੇ ਪੁਰਾਣੇ ਰਿਕਾਰਡ ਤੋੜ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਫਤੇ ਦੇ ਅੰਤ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਯੂ.ਐੱਸ. ਨੈਸ਼ਨਲ ਵੈਦਰ ਸਰਵਿਸ (ਐੱਨ.ਡਬਲਯੂ.ਐੱਸ.) ਨੇ ਸ਼ੁੱਕਰਵਾਰ ਨੂੰ ਕਿਹਾ, ‘ਅੱਜ ਤੋਂ ਲੈ ਕੇ ਹਫ਼ਤੇ ਦੇ ਅੰਤ ਤੱਕ ਤਾਪਮਾਨ ‘ਚ ਰਿਕਾਰਡ ਗਿਰਾਵਟ ਦੀ ਸੰਭਾਵਨਾ ਹੈ। ਮੁੱਖ ਤੌਰ ‘ਤੇ ਦੱਖਣ-ਪੱਛਮੀ ਅਮਰੀਕਾ ਵਿਚ।’
ਇਕ ਨਿਊਜ਼ ਏਜੰਸੀ ਨੇ ਐੱਨ.ਡਬਲਯੂ.ਐੱਸ. ਦੇ ਹਵਾਲੇ ਨਾਲ ਕਿਹਾ ਕਿ ਕੈਲੀਫੋਰਨੀਆ ਅਤੇ ਰੇਗਿਸਤਾਨ ਦੇ ਦੱਖਣ-ਪੱਛਮੀ ਖੇਤਰਾਂ ਵਿਚ ਗਰਮੀ ਦੀ ਲਹਿਰ ਜਾਰੀ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਸੀਜ਼ਨ ਦੇ ਆਖ਼ਰੀ ਦਿਨਾਂ ਵਿਚ ਅੱਤ ਦੀ ਗਰਮੀ ਅਮਰੀਕਾ ਦੇ ਕਈ ਹਿੱਸਿਆਂ ਨੂੰ ਪਰੇਸ਼ਾਨ ਕਰਨ ਵਾਲੀ ਹੈ। ਐੱਨ.ਡਬਲਯੂ.ਐੱਸ. ਨੇ ਲਾਸ ਵੇਗਾਸ, ਫੀਨਿਕਸ, ਸਾਨ ਫਰਾਂਸਿਸਕੋ ਅਤੇ ਲਾਸ ਏਂਜਲਸ ਸਮੇਤ ਵੱਡੇ ਸ਼ਹਿਰਾਂ ਦੇ ਆਲੇ-ਦੁਆਲੇ ਦੇ ਖੇਤਰਾਂ ਲਈ ਬਹੁਤ ਜ਼ਿਆਦਾ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਾਹਰ ਕੰਮ ਕਰਨ ਜਾਂ ਖੇਡਣ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰਪੂਰ ਪਾਣੀ ਪੀਣ।