#AMERICA

ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਇੱਕ ਗੁਜਰਾਤੀ ਮੂਲ ਦੇ ਮੋਟਲ ਮਾਲਕ ਦਾ ਗੋਲੀਆਾਂ ਮਾਰ ਕੇ ਕਤਲ

ਨਿਊਯਾਰਕ, 16 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਬੀਤੇਂ ਦਿਨ ਅਮਰੀਕਾ ਦੇ ਅਲਾਬਾਮਾ ਸੂਬੇ ਦੇ ਸ਼ਹਿਰ ਸ਼ੈਫੀਲਡ, ਵਿੱਚ ਇੱਕ ਭਾਰਤ ਤੋ ਗੁਜਰਾਤ ਸੂਬੇ ਦੇ  ਨਾਲ ਪਿਛੋਕੜ ਰੱਖਣ ਵਾਲੇ ਭਾਰਤੀ ਮੋਟਲ ਮਾਲਕ ਪ੍ਰਵੀਨ ਪਟੇਲ ਦੀ ਮੋਟਲ ਚ’ ਕਮਰਾ ਬੁੱਕ ਕਰਵਾਉਣ ਆਏ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।ਜਿਸ ਦੀ ਪਹਿਚਾਣ  ਪ੍ਰਵੀਨ ਪਟੇਲ, ਵਜੋਂ ਹੋਈ ਹੈ। ਜੋ ਅਲਾਬਾਮਾ ਦੇ ਸ਼ੈਫੀਲਡ ਨਾਮੀਂ ਸ਼ਹਿਰ ਵਿੱਚ ਆਪਣਾ ਮੋਟਲ ਚਲਾਉਂਦਾ ਸੀ, ਜਿਸ  ਨੂੰ ਉਸ ਦੇ ਆਪਣੇ ਹੀ ਮੋਟਲ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪੁਲਸ ਨੇ ਵਿਲੀਅਮ ਮੂਰ ਨਾਂ ਦੇ 34 ਸਾਲਾ ਅਮਰੀਕੀ ਕਾਤਲ  ਨੂੰ ਗ੍ਰਿਫਤਾਰ ਕੀਤਾ ਹੈ। ਸ਼ੈਫੀਲਡ ਪੁਲਿਸ ਦੇ ਅਨੁਸਾਰ, ਪ੍ਰਵੀਨ ਪਟੇਲ ਹਿਲਕ੍ਰੈਸਟ ਨਾਂ ਦੇ ਮੋਟਲ ਦਾ ਮਾਲਕ ਸੀ, ਜਿਸ ਨੂੰ ਵਿਲੀਅਮ ਮੂਰ ਨੇ ਉਸ ਨੂੰ  ਸਵੇਰੇ ਗੋਲੀ ਮਾਰ ਦਿੱਤੀ ਸੀ। ਪ੍ਰਵੀਨ ਪਟੇਲ ਨੂੰ ਗੋਲੀ ਮਾਰ ਕੇ ਮੌਕੇ ਤੋਂ ਭੱਜਣ ਵਾਲੇ ਕਾਤਲ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਵਿਲੀਅਮ ਜੇਰੇਮੀ ਮੂਰ ਨਾਮੀਂ ਵਿਅਕਤੀ  ਇੱਕ ਕਮਰਾ ਬੁੱਕ ਕਰਵਾਉਣ ਲਈ ਮੋਟਲ ਦੇ ਮਾਲਕ ਪ੍ਰਵੀਨ ਪਟੇਲ ਕੋਲ ਆਇਆ, ਅਤੇ ਉਦੋਂ ਹੀ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।ਅਤੇ ਉਸ ਨੇ ਪ੍ਰਵੀਨ ਪਟੇਲ ਨੂੰ ਗੋਲੀ ਮਾਰ ਦਿੱਤੀ । ਥੋੜ੍ਹੀ ਦੇਰ ਬਾਅਦ, ਪੁਲਿਸ ਨੇ ਵਿਲੀਅਮ ਜੇਰੇਮੀ ਮੂਰ, 34 ਨੂੰ ਗ੍ਰਿਫਤਾਰ ਕਰ ਲਿਆ। ਘਟਨਾ ਸਵੇਰੇ ਨੌਂ ਵਜੇ ਦੇ ਕਰੀਬ ਵਾਪਰੀ ਸੀ। ਅਤੇ ਇੱਕ ਘੰਟੇ ਦੇ ਅੰਦਰ ਹੀ ਪੁਲਿਸ ਨੇ ਕਾਤਲ ਨੂੰ ਕਾਬੂ ਕਰ ਲਿਆ। ਜਿਸ ਰਿਵਾਲਵਰ ਨਾਲ ਪ੍ਰਵੀਨ ਪਟੇਲ ਨੂੰ ਗੋਲੀ ਮਾਰੀ ਗਈ ਸੀ, ਉਹ ਵੀ ਉਸ ਕੋਲੋਂ ਬਰਾਮਦ ਹੋਇਆ ਹੈ।ਪੁਲਸ ਮੁਤਾਬਕ ਪ੍ਰਵੀਨ ਪਟੇਲ ‘ਤੇ ਤਿੰਨ ਰਾਉਂਡ ਫਾਇਰ ਕੀਤੇ ਗਏ ਅਤੇ ਉਹ ਆਪਣੇ ਮੋਟਲ ਦੇ ਰਿਸੈਪਸ਼ਨ ਵਾਲੇ  ਖੇਤਰ ‘ਚ ਡਿੱਗ ਗਿਆ। 76 ਸਾਲਾ ਪ੍ਰਵੀਨ ਪਟੇਲ ਦਾ ਪਿਛੋਕੜ ਚਰੋਤਰ ਗੁਜਰਾਤ ਦੇ ਨਾਲ ਸੀ।ਅਤੇ ਉਹ ਪਿਛਲੇ ਕਈ  ਸਾਲਾਂ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਦੇ ਅਲਾਬਾਮਾ ਸੂਬੇ ਵਿੱਚ  ਵੱਸ ਗਿਆ ਸੀ। ਪੁਲਿਸ ਨੇ ਇਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਸ ਨੂੰ ਕਿਉਂ ਮਾਰਿਆ ਗਿਆ। ਦੱਸਣਯੋਗ ਹੈ ਕਿ ਅਮਰੀਕਾ ‘ਚ ਲੁੱਟ ਦੀ ਨੀਅਤ ਦੇ ਨਾਲ ਬੇਕਸੂਰ ਲੋਕਾਂ ਦੇ ਕਤਲ ਕੀਤੇ ਜਾਣ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਮਾਮਲੇ ‘ਚ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਭਾਰਤੀ ਪ੍ਰਵੀਨ ਪਟੇਲ ਦੇ ਮੋਟਲ ‘ਚ ਕਮਰਾ ਲੈਣ ਆਏ ਕਾਤਲ ਨੇ ਉਸ ਤੇ ‘ਗੋਲੀ ਕਿਉਂ ਚਲਾਈ।