#AMERICA

ਅਮਰੀਕਾ ਦੀ ਨਿੱਜੀ ਕੰਪਨੀ ਦਾ ਲੈਂਡਰ Moon ‘ਤੇ ਉਤਰਿਆ

-ਸਿਰਫ਼ ਇਕ ਵਾਰ ਭੇਜਿਆ ਕਮਜ਼ੋਰ ਸਿਗਨਲ
ਕੇਨਵਰਲ (ਅਮਰੀਕਾ), 23 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਨਿੱਜੀ ਕੰਪਨੀ ਦਾ ਲੈਂਡਰ ਅੱਜ ਚੰਦ ‘ਤੇ ਉਤਰਨ ਵਿਚ ਕਾਮਯਾਬ ਰਿਹਾ ਪਰ ਇਸ ਨੇ ਸਿਰਫ ਇਕ ਵਾਰ ਹੀ ਤੇ ਉਹ ਵੀ ਬਹੁਤ ਕਮਜ਼ੋਰ ਸਿਗਨਲ ਭੇਜਿਆ। ਲੈਂਡਰ ਨੂੰ ਲੈ ਕੇ ਜਾਣ ਵਾਲੇ ਪੁਲਾੜ ਯਾਨ ਨੂੰ ਬਣਾਉਣ ਵਾਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾੜੇ ਸੰਚਾਰ ਦੇ ਬਾਵਜੂਦ ਲੈਂਡਰ ਦੇ ਚੰਦ ‘ਤੇ ਉਤਰਨ ਦੀ ਪੁਸ਼ਟੀ ਕੀਤੀ। ਕੰਪਨੀ ਨੇ ਲੈਂਡਰ ਦੀ ਸਥਿਤੀ ਬਾਰੇ ਕੁਝ ਨਹੀਂ ਦੱਸਿਆ ਅਤੇ ਨਾ ਹੀ ਇਸ ਉਤਰਨ ਦੀ ਜਗ੍ਹਾ ਦੱਸੀ। ਕੰਪਨੀ ਨੇ ਲੈਂਡਰ ਦੇ ਚੰਦ ‘ਤੇ ਉਤਰਨ ਦੀ ਜਾਣਕਾਰੀ ਦੇਣ ਨਾਲ ਹੀ ਇਸ ਦਾ ਸਿੱਧਾ ਪ੍ਰਸਾਰਨ ਵੀ ਬੰਦ ਕਰ ਦਿੱਤਾ।