ਸਟਾਕਹੋਮ, 12 ਦਸੰਬਰ (ਪੰਜਾਬ ਮੇਲ)- ਸਵੀਡਨ ਅਮਰੀਕਾ ਤੋਂ 15,000 ਕੋਲਟ ਐੱਮ4ਏ1 ਅਸਾਲਟ ਰਾਈਫਲਾਂ ਖਰੀਦੇਗਾ, ਕਿਉਂਕਿ ਦੇਸ਼ ਦੇ ਰੱਖਿਆ ਬਲਾਂ ਦੇ ਮਿਆਰੀ ਹਥਿਆਰ ਪੁਰਾਣੇ ਹੋ ਚੁੱਕੇ ਹਨ ਅਤੇ ਨਵੇਂ ਹਥਿਆਰਾਂ ਦੀ ਸਪਲਾਈ ਲੋੜੀਂਦੀ ਦਰ ‘ਤੇ ਨਹੀਂ ਹੋ ਰਹੀ ਹੈ। ਇਹ ਜਾਣਕਾਰੀ ਸਵੀਡਿਸ਼ ਮੀਡੀਆ ਨੇ ਦਿੱਤੀ। ਐੱਸ.ਵੀ.ਟੀ. ਪ੍ਰਸਾਰਕ ਨੇ ਕਿਹਾ ਕਿ ਅਸਾਲਟ ਰਾਈਫਲਾਂ ਨੂੰ ਅਸਥਾਈ ਹੱਲ ਵਜੋਂ ਮੰਗਵਾਉਣ ਦਾ ਆਰਡਰ ਸਿੱਧਾ ਅਮਰੀਕੀ ਜ਼ਮੀਨੀ ਬਲਾਂ ਨੂੰ ਦਿੱਤਾ ਗਿਆ ਹੈ।
ਸਵੀਡਨ ਦਾ ਫਿਨਲੈਂਡ ਦੇ ਰੱਖਿਆ ਨਿਰਮਾਤਾ ਸਾਕੋ ਨਾਲ ਇਕ ਸਮਝੌਤਾ 2023 ਤੋਂ ਪ੍ਰਭਾਵੀ ਹੈ, ਜਿਸ ਦੇ ਤਹਿਤ ਫਿਨਲੈਂਡ ਨਾਲ ਸੰਯੁਕਤ ਖਰੀਦ ਦੇ ਹਿੱਸੇ ਵਜੋਂ ਸਵੀਡਿਸ਼ ਹਥਿਆਰਬੰਦ ਬਲਾਂ ਨੂੰ ਨਵੇਂ ਹਥਿਆਰਾਂ ਦੀ ਸਪਲਾਈ ਕੀਤੀ ਜਾਵੇਗੀ। ਸਵੀਡਿਸ਼ ਫੌਜੀ ਜ਼ਰੂਰਤਾਂ ਦੀ ਤੁਲਨਾ ‘ਚ ਫਿਨਲੈਂਡ ਦੀ ਰੱਖਿਆ ਨਿਰਮਾਤਾ ਕੰਪਨੀ ਅਸਲਟ ਰਾਈਫਲਾਂ ਦੀ ਸਪਲਾਈ ਹੌਲੀ ਰਫਤਾਰ ਨਾਲ ਕਰ ਰਹੀ ਹੈ।