#AMERICA

ਅਮਰੀਕਾ ਤੋਂ ਪਰਤੇ ਨੌਜਵਾਨ ਤੋਂ ਦਸ ਲੱਖ ਰੁਪਏ ਫਿਰੌਤੀ ਮੰਗੀ

ਮਾਨਸਾ, 23 ਜਨਵਰੀ (ਪੰਜਾਬ ਮੇਲ)- ਭੀਖੀ ਪੁਲਿਸ ਨੇ ਮਾਨਸਾ ਦੀ ਜੇਲ੍ਹ ਵਿਚ ਕੈਦ ਭੁਪਿੰਦਰ ਸਿੰਘ ਉਰਫ਼ ਹੈਪੀ ਧਲੇਵਾਂ ਵਾਸੀ ਖ਼ਿਲਾਫ਼ ਫਿਰੌਤੀ ਲਈ ਫੋਨ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੱਸੜਵਾਲ ਦੇ ਵਸਨੀਕ ਅਮਨਦੀਪ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਸਮੇਤ ਅਮਰੀਕਾ ਤੋਂ ਪਰਤਿਆ ਹੈ। ਅਮਨਦੀਪ ਨੇ ਦੱਸਿਆ ਕਿ ਉਸ ਨੂੰ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਮਾਨਸਾ ਜੇਲ੍ਹ ਵਿਚ ਕਤਲ ਦੇ ਦੋਸ਼ ਹੇਠ ਸਜ਼ਾ ਭੁਗਤ ਰਿਹਾ ਕੈਦੀ ਭੁਪਿੰਦਰ ਸਿੰਘ ਉਰਫ਼ ਹੈਪੀ ਧਲੇਵਾਂ ਦੱਸਿਆ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ 10 ਲੱਖ ਰੁਪਏ ਦੀ ਮੰਗ ਕੀਤੀ। ਏ.ਐੱਸ.ਆਈ. ਨਛੱਤਰ ਸਿੰਘ ਨੇ ਦੱਸਿਆ ਕਿ ਭੀਖੀ ਪੁਲਿਸ ਨੇ ਇਸ ਸ਼ਿਕਾਇਤ ਦੀ ਪੜਤਾਲ ਕਰਨ ਮਗਰੋਂ ਮੁਲਜ਼ਮ ਹੈਪੀ ਧਲੇਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।