#AMERICA

ਅਮਰੀਕਾ ‘ਚ ਹਵਾਈ ਜਹਾਜ਼ ‘ਚ ਨਾਬਾਲਗ ਲੜਕੀ ਸਾਹਮਣੇ ਗਲਤ ਹਰਕਤਾਂ ਕਰਨ ਵਾਲਾ ਭਾਰਤੀ ਮੂਲ ਦਾ ਡਾਕਟਰ ਗ੍ਰਿਫ਼ਤਾਰ

ਨਿਊਯਾਰਕ, 12 ਅਗਸਤ (ਪੰਜਾਬ ਮੇਲ)- ਮਈ 2022 ਵਿਚ ਹੋਨੋਲੁਲੂ ਤੋਂ ਬੋਸਟਨ ਜਾਣ ਵਾਲੀ ਫਲਾਈਟ ਵਿਚ ਨਾਲ ਬੈਠੀ 14 ਸਾਲਾ ਲੜਕੀ ਨਾਲ ਭਾਰਤੀ-ਅਮਰੀਕੀ ਡਾਕਟਰ ਨੂੰ ਕਥਿਤ ਅਸ਼ਲੀਲ ਹਰਕਤ ਕਰਨ ਅਤੇ ਨੰਗਾ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। 33 ਸਾਲਾ ਸੁਦੀਪਤ ਮੋਹੰਤੀ ਨੂੰ ਗ੍ਰਿਫ਼ਤਾਰ ਕਰਨ ਬਾਅਦ ਅਦਾਲਤ ਨੇ ਬਾਸ਼ਰਤ ਰਿਹਾਅ ਕਰ ਦਿੱਤਾ। ਦੋਸ਼ ਮੁਤਾਬਕ ਮੋਹੰਤੀ 27 ਮਈ, 2022 ਨੂੰ ਹੋਨੋਲੁਲੂ ਤੋਂ ਬੋਸਟਨ ਜਾ ਰਹੀ ਹਵਾਈ ਏਅਰਲਾਈਨਜ਼ ਦੀ ਫਲਾਈਟ ਵਿਚ ਮਹਿਲਾ ਸਾਥੀ ਨਾਲ ਸਵਾਰ ਸੀ। ਉਹ ਆਪਣੇ ਦਾਦਾ-ਦਾਦੀ ਨਾਲ ਯਾਤਰਾ ਕਰ ਰਹੀ 14 ਸਾਲਾ ਨਾਬਾਲਗ ਦੇ ਕੋਲ ਬੈਠਾ ਸੀ। ਸਫਰ ਦੇ ਅੱਧੇ ਰਸਤੇ ਦੌਰਾਨ ਨਾਬਾਲਗ ਨੇ ਦੇਖਿਆ ਕਿ ਮੋਹੰਤੀ ਨੇ ਆਪਣੀ ਗਰਦਨ ਤੱਕ ਆਪਣੇ ਆਪ ਨੂੰ ਕੰਬਲ ਨਾਲ ਢੱਕਿਆ ਹੋਇਆ ਸੀ ਅਤੇ ਮੋਹੰਤੀ ਲੱਤਾਂ ਹਿਲਾ ਰਿਹਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਨਾਬਾਲਗ ਨੇ ਦੇਖਿਆ ਕਿ ਕੰਬਲ ਫਰਸ਼ ਡਿੱਗ ਗਿਆ ਤੇ ਮੋਹੰਤੀ ਕਥਿਤ ਤੌਰ ‘ਤੇ ਨਿਰਵਸਤਰ ਹਾਲਤ ‘ਚ ਆਪਣੇ ਹੱਥ ਨਾਲ ਗਲਤ ਹਰਕਤ ਕਰ ਰਿਹਾ ਸੀ। ਇਸ ਤੋਂ ਸਹਿਮੀ ਬੱਚੀ ਬਾਕੀ ਬਚੇ ਸਫ਼ਰ ਦੌਰਾਨ ਕਿਸੇ ਹੋਰ ਸੀਟ ‘ਤੇ ਚਲੀ ਗਈ ਤੇ ਬੋਸਟਨ ਪਹੁੰਚਣ ਤੋਂ ਬਾਅਦ ਨਾਬਾਲਗ ਨੇ ਆਪਣੇ ਪਰਿਵਾਰ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਅਮਰੀਕਾ ਦੇ ਵਿਸ਼ੇਸ਼ ਹਵਾਈ ਅਧਿਕਾਰ ਖੇਤਰ ਵਿਚ ਅਸ਼ਲੀਲ ਹਰਕਤਾਂ ਦੇ ਦੋਸ਼ ਵਿਚ 90 ਦਿਨਾਂ ਤੱਕ ਦੀ ਕੈਦ, ਨਿਗਰਾਨੀ ਅਧੀਨ ਇਕ ਸਾਲ ਤੱਕ ਰਿਹਾਈ ਅਤੇ 5,000 ਡਾਲਰ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ।

Leave a comment