#AMERICA

ਅਮਰੀਕਾ ‘ਚ ਰਿਸ਼ਤੇਦਾਰ ਤੋਂ ਜਬਰੀ ਕੰਮ ਕਰਵਾਉਣ ਦੇ ਦੋਸ਼ ਹੇਠ ਪੰਜਾਬੀ ਜੋੜੇ ਨੂੰ ਜੇਲ੍ਹ

ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)- ਅਮਰੀਕੀ ਅਦਾਲਤ ਨੇ ਇਕ ਭਾਰਤੀ-ਅਮਰੀਕੀ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਸਕੂਲ ਵਿਚ ਦਾਖਲ ਕਰਵਾਉਣ ਦਾ ਲਾਲਚ ਦੇ ਕੇ ਅਮਰੀਕਾ ਲਿਆਉਣ ਅਤੇ ਉਸ ਤੋਂ ਤਿੰਨ ਸਾਲ ਤੱਕ ਆਪਣੇ ਗੈਸ ਸਟੇਸ਼ਨ ਤੇ ਡਿਪਾਰਟਮੈਂਟਲ ਸਟੋਰ ‘ਤੇ ਜਬਰੀ ਕੰਮ ਕਰਵਾਉਣ ਦੇ ਦੋਸ਼ ਹੇਠ ਜੇਲ੍ਹ ਦੀ ਸਜ਼ਾ ਸੁਣਾਈ ਹੈ। ਹਰਮਨਪ੍ਰੀਤ ਸਿੰਘ (31) ਨੂੰ ਅਦਾਲਤ ਨੇ 135 ਮਹੀਨੇ (11.25 ਸਾਲ) ਅਤੇ ਕੁਲਬੀਰ ਕੌਰ (43) ਨੂੰ 87 ਮਹੀਨੇ (7.25 ਸਾਲ) ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਆਪਣੇ ਚਚੇਰੇ ਭਰਾ ਤੇ ਪੀੜਤ ਨੂੰ 2,25,210.76 ਅਮਰੀਕੀ ਡਾਲਰ (ਤਕਰੀਬਨ 1.87 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਲਈ ਵੀ ਕਿਹਾ ਗਿਆ ਹੈ। ਜੋੜੇ ਦਾ ਹੁਣ ਤਲਾਕ ਹੋ ਚੁੱਕਾ ਹੈ। ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਡਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਕਿਹਾ ਕਿ ਉਸ ਨਾਲ ਝੂਠੇ ਵਾਅਦੇ ਕੀਤੇ ਗਏ ਸਨ।