#AMERICA

ਅਮਰੀਕਾ ‘ਚ ‘ਮਹਿੰਗੇ’ ਡੇਲਾਈਟ ਸੇਵਿੰਗ ਟਾਈਮ ਨੂੰ ਕਰਾਂਗਾ ਖਤਮ: ਟਰੰਪ

ਵਾਸ਼ਿੰਗਟਨ, 14 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਅਮਰੀਕਾ ਵਿਚ ਡੇਲਾਈਟ ਸੇਵਿੰਗ ਟਾਈਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਇਹ ਦੇਸ਼ ਲਈ ਅਸੁਵਿਧਾਜਨਕ ਅਤੇ ਮਹਿੰਗਾ ਹੈ। ਅਮਰੀਕਾ ਵਿਚ ਡੇਲਾਈਟ ਸੇਵਿੰਗ ਟਾਈਮ ਮਾਰਚ ਦੇ ਦੂਜੇ ਐਤਵਾਰ ਨੂੰ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਦੇ ਪਹਿਲੇ ਐਤਵਾਰ ਨੂੰ ਖਤਮ ਹੁੰਦਾ ਹੈ। ਸਮਾਂ ਤਬਦੀਲੀ ਸਥਾਨਕ ਸਮੇਂ ਅਨੁਸਾਰ ਸਵੇਰੇ 2:00 ਵਜੇ ਹੁੰਦੀ ਹੈ।
ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਟਰੂਥ ਸੋਸ਼ਲ ‘ਤੇ ਇਕ ਪੋਸਟ ‘ਚ ਕਿਹਾ, ”ਰਿਪਬਲਿਕਨ ਪਾਰਟੀ ਡੇਲਾਈਟ ਸੇਵਿੰਗ ਟਾਈਮ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਡੇਲਾਈਟ ਸੇਵਿੰਗ ਟਾਈਮ ਅਸੁਵਿਧਾਜਨਕ ਹੈ। ਇਹ ਸਾਡੀ ਕੌਮ ਲਈ ਬਹੁਤ ਮਹਿੰਗਾ ਹੈ। ਜਨਵਰੀ ਵਿਚ, ਰਿਪਬਲਿਕਨ ਪਾਰਟੀ ਅਮਰੀਕੀ ਕਾਂਗਰਸ ਦੇ ਦੋ ਸਦਨਾਂ – ਪ੍ਰਤੀਨਿਧੀ ਸਭਾ ਅਤੇ ਸੈਨੇਟ ‘ਤੇ ਕੰਟਰੋਲ ਹਾਸਲ ਕਰ ਲਵੇਗੀ। ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।