#AMERICA

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ

ਨਿਊਯਾਰਕ, 1 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਮਿਸੌਰੀ ਵਿਚ ਭਾਰਤੀ ਮੂਲ ਦੇ ਇਕ ਨੌਜਵਾਨ ਵਿਦਿਆਰਥੀ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਕਿਰਨ ਨਾਮੀਂ ਨੌਜਵਾਨ ਵਿਦਿਆਰਥੀ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਪਿੰਡ ਚਿਨਾ ਕੋਰੂਕੋਂਡੀ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਉਹ ਆਪਣੇ ਤਿੰਨ ਦੋਸਤਾਂ ਦੇ ਨਾਲ ਸੈਂਡ ਹਿਲਸ ਟਾਊਨ ‘ਚ ਤੈਰਾਕੀ ਕਰਨ ਗਿਆ ਸੀ ਅਤੇ ਬਦਕਿਸਮਤੀ ਨਾਲ ਕਿਰਨ ਨੂੰ ਤੈਰਨਾ ਨਹੀਂ ਸੀ ਆਉਂਦਾ।
ਉਸ ਦੇ ਦੋਸਤਾਂ ਵੱਲੋਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਡੂੰਘੇ ਪਾਣੀ ਵਿਚ ਡੁੱਬ ਗਿਆ। ਅਤੇ ਉਸ ਦੀ ਮੌਤ ਹੋ ਗਈ। ਕਿਰਨ ਨਵੰਬਰ 2023 ਵਿਚ ਅਮਰੀਕਾ ਆਇਆ ਸੀ ਅਤੇ ਸੈਂਡਹਿਲਸ ਟਾਊਨ ਵਿਚ ਆਪਣੀ ਐੱਮ.ਐੱਸ. ਦੀ ਡਿਗਰੀ ਕਰ ਰਿਹਾ ਸੀ। ਕਿਰਨ ਦੇ ਪਿਤਾ ਦਾ ਕੁਝ ਸਮੇਂ ਪਹਿਲੇ ਦਿਹਾਂਤ ਹੋ ਗਿਆ ਸੀ ਅਤੇ ਉਸ ਦੀ ਮਾਂ ਇਸ ਸਮੇਂ ਹੈਦਰਾਬਾਦ ਵਿਚ ਰਹਿੰਦੀ ਹੈ। ਉਸ ਦੇ ਦਾਦਾ ਕ੍ਰਿਸ਼ਨਾਮੂਰਤੀ ਰਾਜੂ, ਕਿਰਨ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ ਅਤੇ ਉਸ ਦੀ ਪੜ੍ਹਾਈ ਅਤੇ ਅਮਰੀਕਾ ਦੀ ਯਾਤਰਾ ਦਾ ਸਮਰਥਨ ਕਰਦੇ ਸਨ।