#AMERICA

ਅਮਰੀਕਾ ‘ਚ ਭਾਰਤੀ ਵਿਦਿਆਰਥਣ ਦੀ ਕਾਰ Accident ‘ਚ ਮੌਤ

ਸ਼ਿਕਾਗੋ, 21 ਦਸੰਬਰ (ਪੰਜਾਬ ਮੇਲ)- ਉੱਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਆਈ ਇਕ ਭਾਰਤੀ ਮੁਟਿਆਰ ਦੀ ਸਫਰ ਦੌਰਾਨ ਕਾਰ ਦੀ ਗੈਸ ਲੀਕ ਹੋਣ ਕਾਰਨ ਮੌਤ ਹੋ ਗਈ। ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੀ ਵਿਜੇਵਾੜਾ ਗ੍ਰਾਮੀਣ ਪ੍ਰਸਾਦਮਪਦੂ ਦੀ ਰਹਿਣ ਵਾਲੀ ਸ਼ੇਖ ਜ਼ਹੀਰਾ ਨਾਜ਼ (22) ਨੇ ਸ਼ਿਕਾਗੋ ਸ਼ਹਿਰ ਦੇ ਇਕ ਕਾਲਜ ਤੋਂ ਫਿਜ਼ੀਓਥੈਰੇਪੀ ਦੀ ਡਿਗਰੀ ਪੂਰੀ ਕੀਤੀ ਸੀ ਅਤੇ ਇਸ ਸਾਲ ਅਗਸਤ ‘ਚ ਅਮਰੀਕਾ ਆਈ ਐੱਮ.ਐੱਸ. ਸ਼ਿਕਾਗੋ ਵਿਚ ਮੈਡੀਕਲ ਦੀ ਵਿਦਿਆਰਥਣ ਸੀ।
ਬੀਤੇ ਦਿਨੀਂ ਕਾਰ ‘ਚ ਸਫਰ ਕਰਦੇ ਸਮੇਂ ਕਾਰ ਦੀ ਗੈਸ ਲੀਕ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦਾ ਪਿਛੋਕੜ ਵਿਜੇਵਾੜਾ ਗ੍ਰਾਮੀਣ ਪ੍ਰਸਾਦਮਪਦੂ ਦੇ ਨਾਲ ਸੀ। ਮ੍ਰਿਤਕਾ ਵਿਦਿਆਰਥਣ ਦੀ ਪਹਿਚਾਣ ਜ਼ਹੀਰਾ ਨਾਜ਼ ਵਜੋਂ ਹੋਈ, ਜਿਸ ਨੇ ਸ਼ਿਕਾਗੋ ਦੇ ਇਕ ਕਾਲਜ ਤੋਂ ਫਿਜ਼ੀਓਥੈਰੇਪੀ ਦੀ ਡਿਗਰੀ ਪੂਰੀ ਕੀਤੀ ਸੀ। ਉਹ ਐੱਮ.ਐੱਸ. ਕਰਨ ਲਈ ਇਸ ਸਾਲ ਅਗਸਤ ਵਿਚ ਸ਼ਿਕਾਗੋ ਗਈ ਸੀ। ਪਰ ਬੀਤੇ ਦਿਨੀਂ ਬੁੱਧਵਾਰ ਨੂੰ ਜਦੋਂ ਉਹ ਕਾਰ ਵਿਚ ਸਫ਼ਰ ਕਰ ਰਹੀ ਸੀ, ਤਾਂ ਕਾਰ ਦੀ ਗੈਸ ਲੀਕ ਹੋ ਗਈ। ਇਸ ਕਾਰਨ ਕਾਰ ਚਾਲਕ ਸਮੇਤ ਜ਼ਹੀਰਾ ਨਾਜ਼ ਬੇਹੋਸ਼ ਹੋ ਗਈ।
ਕੁਝ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉੱਥੇ ਮੌਜੂਦ ਜ਼ਹੀਰਾ ਨਾਜ਼ ਦੇ ਦੋਸਤਾਂ ਨੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜ਼ਹੀਰਾ ਨਾਜ਼ ਦੇ ਪਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਸਰਕਾਰ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਵਾਪਸ ਭਾਰਤ ਲਿਆਉਣ ਵਿਚ ਮਦਦ ਕਰੇ।