* 5 ਤੋਂ 10 ਸਾਲ ਤੱਕ ਦੀ ਹੋ ਸਕਦੀ ਹੈ ਸਜ਼ਾ
ਨਿਊ ਜਰਸੀ, 23 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਰਹਿੰਦੇ ਕਰਨਜੀਤ ਸਿੰਘ (24) ਅਤੇ ਜਗਰੂਪ ਸਿੰਘ (25) ਦੇਵੋਂ ਸਕੇ ਭਰਾਵਾਂ ਨੂੰ ਨੀਦਰਲੈਂਡ ਤੋਂ ਨਸ਼ਾ ਮੰਗਵਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 19 ਕਿਲੋਗ੍ਰਾਮ (42 ਪੌਂਡ) ਅਫੀਮ, ਜਿਨ੍ਹਾਂ ਵਿਚ ਮੋਰਫੀਨ ਸੀ, ਸਮੇਤ ਫੜੇ ਜਾਣ ਕਾਰਨ 935 ਡਿਟੇਨਰ ਲਗਾ ਦਿੱਤਾ ਗਿਆ ਹੈ। ਇਹ ਦੋਵੇਂ ਭਰਾ ਵੁੱਡ-ਰਿਜ਼, ਬਰਗਨ ਕਾਊਂਟੀ (ਨਿਊ ਜਰਸੀ) ਵਿਚ ਰਹਿੰਦੇ ਹਨ। ਇਹ ਗ੍ਰਿਫ਼ਤਾਰੀਆਂ 30 ਜਨਵਰੀ 2026 ਨੂੰ ਹੋਈਆਂ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਪੈਕਟ ਕੋਰੀਅਰ ਰਾਹੀਂ ਮੰਗਵਾਇਆ ਗਿਆ ਸੀ। ਇਹ ਪੈਕੇਟ ਰਸਤੇ ਵਿਚ ਚੈੱਕ ਕੀਤਾ ਗਿਆ, ਜੋ ਕਿ ਉਨ੍ਹਾਂ ਦੇ ਘਰ ਡਲੀਵਰ ਹੋਣਾ ਸੀ । ਇਸ ਕਾਰਵਾਈ ਵਿਚ ਹੋਮਲੈਂਡ ਸਿਕਿਊਰਿਟੀ ਇਨਵੈਸਟੀਗੇਸ਼ਨਜ਼ (HSI), ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP), ਬਰਗਨ ਕਾਊਂਟੀ ਪ੍ਰੋਸਿਕਿਊਟਰ ਦਫ਼ਤਰ ਦੀ ਨਾਰਕੋਟਿਕ ਟਾਸਕ ਫੋਰਸ ਅਤੇ ਵੁੱਡ-ਰਿਜ਼ ਪੁਲਿਸ ਸ਼ਾਮਲ ਸੀ। ਘਰ ਦੀ ਤਲਾਸ਼ੀ ਹੋਈ, ਤਾਂ ਉਸ ਵੇਲੇ ਵੀ ਤਸਕਰੀ ਨਾਲ ਜੁੜੇ ਬਰਤਨ ਤੇ ਹੋਰ ਸਾਮਾਨ ਬਰਾਮਦ ਕੀਤੇ ਗਏ। ਇਸ ਵੇਲ਼ੇ ਦੋਵੇਂ ਭਰਾ ਬਰਗਨ ਕਾਊਂਟੀ ਜੇਲ੍ਹ ਵਿਚ ਬੰਦ ਹਨ। ICE ਡਿਟੇਨਰ ਲੱਗੇ ਹੋਣ ਕਾਰਨ ਕੇਸ ਤੋਂ ਬਾਅਦ ਡਿਪੋਰਟੇਸ਼ਨ ਦੀ ਕਾਰਵਾਈ ਵੀ ਹੋਵੇਗੀ। ਇਸ ਕੇਸ ਵਿਚ 5 ਤੋਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਹ ਪੈਕੇਟ ਨੀਦਰਲੈਂਡ ਤੋਂ ਭੇਜਿਆ ਗਿਆ ਸੀ ਤੇ ਉਨ੍ਹਾਂ ਦੇ ਅਡਰੈੱਸ ਵੁੱਡ-ਰਿੱਜ ਹੋਮ ‘ਤੇ ਕੋਰੀਅਰ ਹੋਣ ਵਾਲ਼ਾ ਸੀ।
ਅਮਰੀਕਾ ‘ਚ ਭਾਰਤੀ ਮੂਲ ਦੇ 2 ਸਕੇ ਭਰਾ ਨਸ਼ਾ ਮੰਗਵਾਉਣ ਦੇ ਦੋਸ਼ ਹੇਠ ਗ੍ਰਿਫਤਾਰ

