-ਨਿਯਮ ਤਹਿਤ ਅਦਾਲਤ ‘ਚ ਅਪੀਲ ਕਰਨ ਲਈ ਹੁਣ ਸਿਰਫ਼ 10 ਦਿਨ ਦਾ ਸਮਾਂ ਹੋਵੇਗਾ
ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਇੱਕ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਜਿਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਕੋਲ ਅਦਾਲਤ ਵਿਚ ਅਪੀਲ ਕਰਨ ਲਈ ਹੁਣ ਸਿਰਫ਼ 10 ਦਿਨ ਦਾ ਸਮਾਂ ਹੋਵੇਗਾ। ਪਹਿਲਾਂ ਪ੍ਰਵਾਸੀਆਂ ਕੋਲ ਆਪਣਾ ਪੱਖ ਰੱਖਣ ਲਈ ਵਧੇਰੇ ਸਮਾਂ ਹੁੰਦਾ ਸੀ, ਪਰ ਹੁਣ ਉਨ੍ਹਾਂ ਨੂੰ ਆਪਣੇ ਡਿਪੋਰਟੇਸ਼ਨ ਆਰਡਰ ਦੇ ਖਿਲਾਫ ਅਪੀਲ ਦਰਜ ਕਰਨ ਲਈ ਸਿਰਫ਼ 10 ਦਿਨ ਦਿੱਤੇ ਜਾਣਗੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਅਤੇ ਅਦਾਲਤੀ ਕੇਸਾਂ ਦੇ ਬੋਝ ਨੂੰ ਘਟਾਉਣਾ ਹੈ।
ਕਈ ਕਾਨੂੰਨੀ ਮਾਹਿਰਾਂ ਅਤੇ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 10 ਦਿਨਾਂ ਦਾ ਸਮਾਂ ਇੱਕ ਵਕੀਲ ਲੱਭਣ, ਕਾਨੂੰਨੀ ਦਸਤਾਵੇਜ਼ ਤਿਆਰ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਬਹੁਤ ਘੱਟ ਹੈ। ਇਸ ਨਿਯਮ ਨਾਲ ਹਜ਼ਾਰਾਂ ਪ੍ਰਵਾਸੀ ਪ੍ਰਭਾਵਿਤ ਹੋ ਸਕਦੇ ਹਨ, ਖਾਸ ਕਰਕੇ ਉਹ ਲੋਕ ਜੋ ਅੰਗਰੇਜ਼ੀ ਭਾਸ਼ਾ ਨਹੀਂ ਜਾਣਦੇ ਜਾਂ ਜਿਨ੍ਹਾਂ ਕੋਲ ਮਹਿੰਗੇ ਵਕੀਲ ਕਰਨ ਲਈ ਪੈਸੇ ਨਹੀਂ ਹਨ।
ਅਮਰੀਕਾ ‘ਚ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਸੰਬੰਧੀ ਨਵੇਂ ਹੁਕਮ ਹੋਣਗੇ ਲਾਗੂ

