#AMERICA

ਅਮਰੀਕਾ ‘ਚ ਤਸਕਰੀ ਕੀਤੇ ਤੰਬਾਕੂ ਉਤਪਾਦਾਂ ‘ਚ 3 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੀਆਂ ਸਿਗਰਟਾਂ ਜ਼ਬਤ

-ਯੂ.ਐੱਸ. ਬਾਰਡਰ ਪੈਟਰੋਲ ਦੇ ਏਜੰਟਾਂ ਅਤੇ ਜੇਫਰਸਨ ਕਾਉਂਟੀ ਸ਼ੈਰਿਫ ਦੇ ਡਿਪਟੀਜ਼ ਨੇ ਸ਼ਾਂਝੇ ਤੌਰ ‘ਤੇ ਕੀਤੀ ਕਾਰਵਾਈ
ਨਿਊਯਾਰਕ, 29 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨ ਵੈਲੇਸਲੀ ਆਈਲੈਂਡ ਸਟੇਸ਼ਨ ਐਂਟੀ-ਸਮਗਲਿੰਗ ਯੂਨਿਟ ਨੇ ਸਾਂਝੇ ਤੌਰ ‘ਤੇ ਯੂ.ਐੱਸ. ਬਾਰਡਰ ਪੈਟਰੋਲ ਦੇ ਏਜੰਟਾਂ ਨੇ ਇਕ ਟ੍ਰੈਫਿਕ ਸਟਾਪ ‘ਤੇ ਜੇਫਰਸਨ ਕਾਉਂਟੀ ਸ਼ੈਰਿਫ ਦੇ ਦਫਤਰ ਦੀ ਸਹਾਇਤਾ ਦੇ ਨਾਲ 10 ਲੱਖ ਤੋਂ ਵੱਧ ਤਸਕਰੀ ਵਾਲੀਆਂ ਸਿਗਰਟਾਂ ਜ਼ਬਤ ਕੀਤੀਆਂ ਹਨ। ਯੂ.‘ਐੱਸ. ਬਾਰਡਰ ਪੈਟਰੋਲ ਅਤੇ ਸ਼ੈਰਿਫ ਦੇ ਡਿਪਟੀਜ਼ ਨੇ ਸ਼ੁਰੂ ਕੀਤੇ ਟ੍ਰੈਫਿਕ ਸਟਾਪ ਤੇ ਜਾਂਚ ਦੇ ਹੁਕਮਾਂ ਦੁਆਰਾ 14 ਅਪ੍ਰੈਲ ਨੂੰ 50 ਤੋਂ ਵੱਧ ਗੱਤੇ ਦੇ ਬਕਸੇ ਲੱਭੇ, ਜਿਨ੍ਹਾਂ ਵਿਚ 1,025,000 ਗੈਰ-ਅਨੁਕੂਲਤਾ ਵਾਲੇ ਡੱਬੇ ਸਨ। ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ, ਆਫਿਸ ਆਫ ਫੀਲਡ ਓਪਰੇਸ਼ਨਜ਼ ਦੁਆਰਾ ਕੀਤੀ ਗਈ ਹੋਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਖੁੱਲ੍ਹੀਆਂ ਸਿਗਰਟਾਂ ਸੰਯੁਕਤ ਰਾਜ ਵਿਚ ਨਹੀਂ ਬਣਾਈਆਂ ਗਈਆਂ ਸਨ, ਜਿਸ ਦੀ ਕੀਮਤ 336,000 ਹਜ਼ਾਰ ਡਾਲਰ ਤੋਂ ਵੱਧ ਦੀ ਐੱਮ.‘ਐੱਸ.‘ਆਰ.‘ਪੀ. ਹੋਣ ਦਾ ਅਨੁਮਾਨ ਸੀ। ਵੇਲਸਲੇ ਨਿਊਯਾਰਕ ਦੇ ਆਈਲੈਂਡ, ਸਟੇਸ਼ਨ ਤੋਂ ਯੂ.ਐੱਸ. ਬਾਰਡਰ ਪੈਟਰੋਲ ਏਜੰਟਾਂ ਨੇ ਤਸਕਰੀ ਕੀਤੇ 300,000 ਡਾਲਰ ਤੋਂ ਵੱਧ ਦੀ ਕੀਮਤ ਦੇ ਤੰਬਾਕੂ ਉਤਪਾਦ ਜ਼ਬਤ ਕੀਤੇ। ਗੈਰ-ਕਾਨੂੰਨੀ ਅਤੇ ਗੈਰ-ਨਿਯੰਤ੍ਰਿਤ ਤੰਬਾਕੂ ਗੈਰਕਾਨੂੰਨੀ ਅਤੇ ਪਾਬੰਦੀਸ਼ੁਦਾ ਹੈ।
ਪੈਟਰੋਲ ਏਜੰਟ ਇਨ ਚਾਰਜ ਐਂਡਰਿਊ ਰੀਗਨ ਨੇ ਕਿਹਾ, ”ਜੇਫਰਸਨ ਕਾਉਂਟੀ ਸ਼ੈਰਿਫ ਦੇ ਦਫਤਰ ਨਾਲ ਬਾਰਡਰ ਪੈਟਰੋਲ ਦੀ ਭਾਈਵਾਲੀ ਇਸ ਅਪਰਾਧਿਕ ਸੰਗਠਨਾਂ ਨੂੰ ਸੰਭਾਵੀ ਤੌਰ ‘ਤੇ ਖਤਰਨਾਕ ਤੰਬਾਕੂ ਉਤਪਾਦਾਂ ਦੀ ਤਸਕਰੀ ਦਾ ਲਾਭ ਉਠਾਉਣ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਤੋਂ ਰੋਕਣਾ ਹੈ। ਸਿਗਰਟਾਂ ਅਤੇ ਵਾਹਨ ਨੂੰ ਯੂ.‘ਐੱਸ.‘ ਬਾਰਡਰ ਪੈਟਰੋਲ ਦੁਆਰਾ ਜ਼ਬਤ ਕਰ ਲਿਆ ਗਿਆ ਹੈ। ਨਿਊਯਾਰਕ ਵਿਚ ਤਸਕਰੀ ਕੀਤੇ ਤੰਬਾਕੂ ਉਤਪਾਦਾਂ ਦੀ ਤਸਕਰੀ ਰਾਜ ਅਤੇ ਸੰਘੀ ਕਾਨੂੰਨ ਅਧੀਨ ਗੈਰ-ਕਾਨੂੰਨੀ ਹੈ। ਨਾਗਰਿਕਾਂ ਦੀ ਸਹਾਇਤਾ ਉਨ੍ਹਾਂ ਦੇ ਸਰਹੱਦੀ ਸੁਰੱਖਿਆ ਮਿਸ਼ਨ ਲਈ ਅਨਮੋਲ ਹੈ ਅਤੇ ਉਹ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਅਤੇ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ ਵਿਚ ਮਦਦ ਕਰਨ ਲਈ ਅਸੀਂ ਭਾਈਚਾਰੇ ਦੇ ਮੈਂਬਰਾਂ ਦਾ ਸੁਆਗਤ ਕਰਦੇ ਹਾਂ।