#AMERICA

ਅਮਰੀਕਾ ’ਚ ਜਨਮ ਦਿਨ ਦਾ ਜਸ਼ਨ ਮਨਾਉਣ ਤੋਂ ਬਾਅਦ ਨੌਜਵਾਨ ਨਾਲ ਵਾਪਰਿਆ ਭਾਣਾ

ਕੈਲੀਫੋਰਨੀਆ, 20 ਸਤੰਬਰ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ NRI ਕਾਲੋਨੀ ਮਾਛੀਵਾੜਾ ਵਜੋਂ ਹੋਈ ਹੈ। ਉਹ 2019 ਵਿਚ ਅਮਰੀਕਾ ਗਿਆ ਸੀ ਤੇ ਉੱਥੇ ਕੈਲੀਫੋਰਨੀਆ ਵਿਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ 24 ਸਾਲਾ ਬਲਜੋਤ ਸਿੰਘ ਅਮਰੀਕਾ ਵਿਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਟਰਾਲਾ ਚਲਾਉਂਦਿਆਂ ਵਾਪਰੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਬਲਜੋਤ ਸਿੰਘ ਦੀ ਇਕ ਭੈਣ ਆਸਟ੍ਰੇਲੀਆ ਵਿਚ ਰਹਿੰਦੀ ਹੈ।15 ਸਤੰਬਰ ਨੂੰ ਹੀ ਬਲਜੋਤ ਦਾ ਜਨਮ ਦਿਨ ਸੀ ਤੇ ਉਸ ਨੇ ਖੁਸ਼ੀ-ਖੁਸ਼ੀ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਇਆ ਸੀ, ਪਰ ਕਿਸੇ ਨੇ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਕੁਝ ਦਿਨ ਬਾਅਦ ਹੀ ਉਸ ਨਾਲ ਇਹ ਭਾਣਾ ਵਾਪਰ ਜਾਵੇਗਾ।