#AMERICA

ਅਮਰੀਕਾ ‘ਚ ਚੋਰੀ ਦੇ ਦੋਸ਼ ਹੇਠ 3 ਪੰਜਾਬੀ ਗ੍ਰਿਫਤਾਰ

ਨਵਾਡਾ, 4 ਫਰਵਰੀ (ਪੰਜਾਬ ਮੇਲ)- ਨਵਾਡਾ ਕਾਊਂਟੀ ਸ਼ੈਰਿਫ ਦੀ ਪੁਲਿਸ ਵੱਲੋਂ ਚੋਰੀ ਦੇ ਦੋਸ਼ ਹੇਠ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵੱਲੋਂ 2 ਟਰੱਕ ਟਰੇਲਰ ਚੋਰੀ ਕੀਤੇ ਗਏ ਸਨ, ਜਿਸ ਵਿਚੋਂ ਇਕ ਬਰਾਮਦ ਕਰ ਲਿਆ ਗਿਆ ਹੈ। ਉਸ ਟਰੱਕ ਵਿਚ ਬਹੁਤ ਸਾਰਾ ਮਹਿੰਗਾ ਸਾਮਾਨ ਸੀ, ਜੋ ਇਹ ਵੇਚਣਾ ਚਾਹੁੰਦੇ ਸਨ। ਪੁਲਿਸ ਸਪਾਰਕ ਡਿਪਾਰਟਮੈਂਟ ਨੇ 30 ਜਨਵਰੀ, 2026 ਨੂੰ ਇਸ ਟਰੱਕ ਟਰੇਲਰ ਨੂੰ ਬਰਾਮਦ ਕੀਤਾ।
ਗ੍ਰਿਫਤਾਰ ਕੀਤੇ ਪੰਜਾਬੀਆਂ ਦੀ ਪਛਾਣ ਦਪਿੰਦਰ ਸਿੰਘ (26) ਮਨਟੀਕਾ, ਹਰਮਨਪਾਲ ਸਿੰਘ (25) ਲੋਡਾਈ (ਕੈਲੀਫੋਰਨੀਆ) ਅਤੇ ਅਰਸ਼ਦੀਪ ਸਿੰਘ (21) ਫਰੀਮਾਂਟ ਵਜੋਂ ਹੋਈ ਹੈ। ਇਨ੍ਹਾਂ 3 ਨੌਜਵਾਨਾਂ ‘ਤੇ 10-10 ਲੱਖ ਦਾ ਜੁਰਮਾਨਾ ਲਾਇਆ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਤਿੰਨਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।