#AMERICA

ਅਮਰੀਕਾ ‘ਚ ਗਵਾਂਢੀਆਂ ‘ਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ‘ਚ 8 ਸਾਲ ਕੈਦ ਦੀ ਸਜ਼ਾ

ਸੈਕਰਾਮੈਂਟੋ, 14 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊਜਰਸੀ ਰਾਜ ਦੇ ਇਕ ਵਿਅਕਤੀ ਨੂੰ ਗਵਾਂਢੀਆਂ ਉਪਰ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ‘ਚ ਐਡਵਰਡ ਸੀ ਮੈਥੀਊਜ ਨਾਮੀ ਵਿਅਕਤੀ ਨੂੰ 8 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਬਰਲਿੰਗਟਨ ਕਾਊਂਟੀ ਪ੍ਰਾਸੀਕਿਊਟਰ ਦਫਤਰ ਨੇ ਜਾਰੀ ਇਕ ਬਿਆਨ ‘ਚ ਦਿੱਤੀ ਹੈ। ਦਫਤਰ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ 47 ਸਾਲਾ ਮੈਥੀਊਜ ਵੱਲੋਂ ਗਵਾਂਢੀਆਂ ਨੂੰ ਮੰਦਾ-ਚੰਗਾ ਬੋਲਣ ਦੀ ਘਟਨਾ ਵੀਡੀਓ ਕੈਮਰੇ ਵਿਚ ਰਿਕਾਰਡ ਹੋ ਗਈ ਸੀ। ਉਸ ਨੇ ਆਪਣੇ ਗਵਾਂਢੀਆਂ ਵਿਰੁੱਧ ਨਸਲੀ ਭਾਸ਼ਾ ਵਰਤਣ ਤੋਂ ਇਲਾਵਾ ਉਨ੍ਹਾਂ ਦੇ ਵਾਹਣ ਉਪਰ ਧਮਕੀ ਭਰੇ ਨੋਟ ਵੀ ਛੱਡੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵਿਚ ਮੈਥੀਊਜ਼ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਜਿਸ ਉਪਰੰਤ ਉਸ ਨੂੰ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਗਿਆ ਹੈ।