ਨਿਊਯਾਰਕ, 26 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਸੂਬੇ ਸ਼ਿਕਾਗੋ ‘ਚ ਇਕ ਭਾਰਤੀ ਮੂਲ ਦੇ ਗੁਜਰਾਤੀ ਦੀ ਸ਼ਰਾਬ ਦੀ ਦੁਕਾਨ ਤੋਂ ਖਰੀਦੀ ਲਾਟਰੀ ‘ਤੇ 3.1 ਮਿਲੀਅਨ ਅਮਰੀਕੀ ਡਾਲਰ ਦਾ ਜੈਕਪਾਟ ਲੱਗਿਆ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਿਕਾਗੋ ਦੇ ਓਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇਕ ਭਾਰਤੀ ਮੂਲ ਦੇ ਕੋਮਲ ਵਾਈਨ ਅਤੇ ਸ਼ਰਾਬ ਸਟੋਰ ਤੋਂ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਅਤੇ ਇਸ ਗੁਜਰਾਤੀ ਭਾਰਤੀ ਜੇਤੂ ਨੂੰ 3.1 ਮਿਲੀਅਨ ਡਾਲਰ ਦਾ ਜੈਕਪਾਟ ਲੱਗਾ ਹੈ। ਇੰਨਾ ਹੀ ਨਹੀਂ, ਇਹ ਸ਼ਰਾਬ ਦੀ ਦੁਕਾਨ ਇੱਕ ਗੁਜਰਾਤੀ ਦੀ ਹੈ। ਇਸਦੇ ਮਾਲਕ ਦਾ ਨਾਮ ਆਸ਼ੀਸ਼ ਪਟੇਲ ਹੈ ਅਤੇ ਇਸ ਲਾਟਰੀ ਦੀ ਟਿਕਟ ਵੇਚਣ ‘ਤੇ 31,000 ਹਜ਼ਾਰ ਡਾਲਰ ਦਾ ਬੋਨਸ ਵੀ ਮਿਲਿਆ ਹੈ। ਸ਼ਿਕਾਗੋ ਦੇ ਨੌਰਥਵੈਸਟ ਸਾਈਡ ਨੇੜੇ ਕੋਮਲ ਵਾਈਨ ਐਂਡ ਲਿਕਰ ਸਟੋਰ ‘ਤੇ ਇੱਕ ਲਾਟਰੀ ਟਿਕਟ ਖਰੀਦਦਾਰ ਦੀ ਕਿਸਮਤ ਚਮਕ ਗਈ। ਇਸ ਕਰਕੇ ਸਟੋਰ ਦੇ ਮਾਲਕ ਆਸ਼ੀਸ਼ ਪਟੇਲ ਨੂੰ 31,000 ਹਜ਼ਾਰ ਡਾਲਰ ਦੀ ਜੇਤੂ ਟਿਕਟ ਵੇਚਣ ਦਾ ਬੋਨਸ ਮਿਲਿਆ। ਆਸ਼ੀਸ਼ ਪਟੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਬੰਪਰ ਜੈਕਪਾਟ ਦਾ ਜੇਤੂ ਇਨਾਮ ਦੀ ਪੁਸ਼ਟੀ ਕਰਨ ਜਾਂ ਟਿਕਟ ਦਾ ਦਾਅਵਾ ਕਰਨ ਲਈ ਅੱਗੇ ਨਹੀਂ ਆਇਆ ਹੈ। ਪਟੇਲ ਨੇ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਹੈ ਕਿ ਇਹ ਖੁਸ਼ਕਿਸਮਤ ਲਾਟਰੀ ਦਾ ਜੇਤੂ ਕੌਣ ਹੈ। ਪਰ ਇੰਝ ਲੱਗਦਾ ਹੈ ਕਿ ਇਹ ਵਿਅਕਤੀ ਜਲਦੀ ਹੀ ਸਾਡੇ ਸਾਹਮਣੇ ਪੇਸ਼ ਹੋਵੇਗਾ ਅਤੇ ਟਿਕਟ ਦਾ ਦਾਅਵਾ ਕਰੇਗਾ। ਇਸ ਵੇਲੇ ਕੋਈ ਵੀ ਆਮ ਗਾਹਕ ਜੋ ਸਾਡੇ ਸਟੋਰ ‘ਤੇ ਆਉਂਦਾ ਹੈ, ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਲਾਟਰੀ ਜੇਤੂ ਆ ਗਿਆ ਹੈ। ਅਸੀਂ ਇੰਨੇ ਉਤਸ਼ਾਹਿਤ ਹਾਂ ਕਿ ਕੋਈ ਅਚਾਨਕ ਆ ਕੇ ਸਾਨੂੰ ਇਹ ਖ਼ਬਰ ਦਿੰਦਾ ਹੈ ਕਿ ਅਸੀਂ ਇਹ ਲਾਟਰੀ ਟਿਕਟ ਜਿੱਤ ਲਈ ਹੈ।
ਅਮਰੀਕਾ ‘ਚ ਇੱਕ ਗੁਜਰਾਤੀ ਦੀ ਸ਼ਰਾਬ ਦੀ ਦੁਕਾਨ ਤੋਂ ਖਰੀਦੀ ਲਾਟਰੀ ‘ਚ ਵਿਅਕਤੀ ਦਾ ਲੱਗਾ ਜੈਕਪਾਟ
