#AMERICA

ਅਟਾਰਨੀ ਜਸਪ੍ਰੀਤ ਸਿੰਘ ਨੇ ਕਾਂਗਰਸਮੈਨ ਰੋਅ ਖੰਨਾ ਨਾਲ Immigration ਸੰਬੰਧੀ ਮਸਲੇ ਸਾਂਝੇ ਕੀਤੇ

ਸੈਕਰਾਮੈਂਟੋ, 27 ਮਾਰਚ (ਪੰਜਾਬ ਮੇਲ)- ਡੈਮੋਕ੍ਰੇਟ ਪਾਰਟੀ ਨਾਲ ਸੰਬੰਧਤ ਡਿਸਟ੍ਰਿਕ-17 ਤੋਂ ਕਾਂਗਰਸਮੈਨ ਰੋਅ ਖੰਨਾ ਉੱਘੇ ਅਟਾਰਨੀ ਜਸਪ੍ਰੀਤ ਸਿੰਘ ਦੇ ਦਫਤਰ ਪਹੁੰਚੇ, ਜਿੱਥੇ ਇਨ੍ਹਾਂ ਆਗੂਆਂ ਨੇ ਵਿਚਾਰ-ਵਟਾਂਦਰੇ ਕੀਤੇ। ਅਟਾਰਨੀ ਜਸਪ੍ਰੀਤ ਸਿੰਘ ਨੇ ਰੋਅ ਖੰਨਾ ਨੂੰ ਇੰਮੀਗ੍ਰੇਸ਼ਨ ਨਾਲ ਸੰਬੰਧਤ ਬਹੁਤ ਸਾਰੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਵਕਤ ਬੈਕਲਾਗ ਕਾਫੀ ਵੱਧ ਗਿਆ ਹੈ, ਜਿਸ ਨੂੰ ਘਟਾਉਣ ਦੀ ਲੋੜ ਹੈ। ਭਾਵੇਂ ਕਿ ਹਰ ਕੈਟਾਗਰੀ ਵਿਚ ਬੈਕਲਾਗ ਚੱਲ ਰਿਹਾ ਹੈ, ਪਰ ਐੱਫ-4 ਕੈਟਾਗਰੀ ਸਭ ਤੋਂ ਪਿੱਛੇ ਚੱਲ ਰਹੀ ਹੈ, ਜਿਸ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਅਟਾਰਨੀ ਜਸਪ੍ਰੀਤ ਸਿੰਘ ਨੇ ਐੱਚ-1ਬੀ ਵੀਜ਼ਾ ਸਮੇਤ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਮੁੱਦੇ ਚੁੱਕੇ, ਜਿਸ ਨੂੰ ਰੋਅ ਖੰਨਾ ਨੇ ਬਹੁਤ ਧਿਆਨ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਕੋਵਿਡ ਕਰਕੇ ਬੈਕਲਾਗ ਕਾਫੀ ਵੱਧ ਗਿਆ ਸੀ, ਜਿਸ ਤੋਂ ਹੁਣ ਕੁੱਝ ਰਾਹਤ ਮਿਲੀ ਹੈ ਅਤੇ ਇਹ ਸਮੱਸਿਆ ਜਲਦ ਸੁਧਰ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜਤਿੰਦਰ ਸਿੰਘ ਰੰਧਾਵਾ, ਨਿੱਕ ਵੜੈਚ ਅਤੇ ਹੋਰ ਆਗੂ ਵੀ ਹਾਜ਼ਰ ਸਨ।