PUNJABMAILUSA.COM

ਅਮਰੀਕਾ ‘ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ ਪੰਜਾਬੀਆਂ ‘ਚ ਵਧੀ ਚਿੰਤਾ

 Breaking News

ਅਮਰੀਕਾ ‘ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ ਪੰਜਾਬੀਆਂ ‘ਚ ਵਧੀ ਚਿੰਤਾ

ਅਮਰੀਕਾ ‘ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ ਪੰਜਾਬੀਆਂ ‘ਚ ਵਧੀ ਚਿੰਤਾ
June 27
10:32 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਦਿਨਾਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਪ੍ਰਵਾਸ ਕਰਕੇ ਆਏ 52 ਦੇ ਕਰੀਬ ਪੰਜਾਬੀ ਨੌਜਵਾਨਾਂ ਦੇ ਓਰੇਗਨ ਜੇਲ੍ਹ ਵਿਚ ਬੰਦ ਹੋਣ ਦੀਆਂ ਖਬਰਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਚਿੰਤਤ ਕੀਤਾ ਹੋਇਆ ਹੈ। ਅਮਰੀਕਾ ‘ਚ 120 ਪ੍ਰਵਾਸੀਆਂ ਨੂੰ ਵੱਖ-ਵੱਖ ਬਾਰਡਰ ਨਾਜਾਇਜ਼ ਤੌਰ ‘ਤੇ ਲੰਘਦਿਆਂ ਹਿਰਾਸਤ ‘ਚ ਲਿਆ ਗਿਆ ਸੀ, ਜਿਨ੍ਹਾਂ ਨੂੰ ਓਰੇਗਨ ਸੂਬੇ ਦੀ ਸੰਘੀ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। 120 ਦੇ ਕਰੀਬ ਪ੍ਰਵਾਸੀਆਂ ਵਿਚੋਂ 100 ਦੇ ਕਰੀਬ ਭਾਰਤੀ ਹਨ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਹਨ। ਇਸ ਤੋਂ ਇਲਾਵਾ ਕੁਝ ਹੋਰ ਵੱਖ-ਵੱਖ ਜੇਲ੍ਹਾਂ ਵਿਚ ਵੀ ਭਾਰਤੀਆਂ ਨੂੰ ਬਾਰਡਰ ਪਾਰ ਕਰਦਿਆਂ ਹੋਇਆਂ ਹਿਰਾਸਤ ‘ਚ ਲੈ ਕੇ ਜੇਲ੍ਹਾਂ ਵਿਚ ਰੱਖਿਆ ਗਿਆ ਹੈ। ਪਰ ਪਿਛਲੇ ਮਹੀਨੇ ਓਰੇਗਨ ਦੀ ਸੰਘੀ ਜੇਲ੍ਹ ‘ਚ ਬੰਦ ਪੰਜਾਬੀਆਂ ਨਾਲ ਵੱਡੀ ਚਿੰਤਾ ਪੈਦਾ ਹੋ ਗਈ ਹੈ। ਚਿੰਤਾ ਦਾ ਮੁੱਖ ਕਾਰਨ ਸੀ ਇਨ੍ਹਾਂ ਪੰਜਾਬੀਆਂ ਨੂੰ ਗੈਰ ਮਨੁੱਖੀ ਤਰੀਕੇ ਨਾਲ ਤਾੜਿਆ ਗਿਆ ਸੀ। ਸੈਲਾਂ ਵਿਚ ਡੱਕੇ ਹੋਏ ਲੋਕ ਪਿਛਲੇ 1 ਮਹੀਨੇ ਤੋਂ ਸੂਰਜ ਦੀ ਕਿਰਨ ਦੇਖਣ ਤੋਂ ਵੀ ਵਾਂਝੇ ਰਹੇ। ਇਨ੍ਹਾਂ ਕੈਦੀਆਂ ਨਾਲ ਬਾਕੀਆਂ ਨਾਲੋਂ ਵਿਤਕਰਾ ਕੀਤਾ ਜਾਂਦਾ ਰਿਹਾ। ਭਾਵੇਂ ਕਿ ਪਹਿਲਾਂ ਵੀ ਬਹੁਤ ਸਾਰੇ ਲੋਕ ਅਮਰੀਕਾ ਦਾ ਬਾਰਡਰ ਟੱਪ ਕੇ ਇਥੇ ਪ੍ਰਵੇਸ਼ ਕਰਦੇ ਸਨ, ਪਰ ਟਰੰਪ ਪ੍ਰਸ਼ਾਸਨ ਨੇ ਹੁਣ ਸ਼ਿਕੰਜਾ ਕੱਸ ਦਿੱਤਾ ਹੈ। ਇਨ੍ਹਾਂ ਕੈਦੀਆਂ ਦੀ ਖ਼ਬਰ ਬਾਹਰ ਆਉਣ ‘ਤੇ ਜਦੋਂ ਕੁਝ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਇਸ ‘ਤੇ ਚਿੰਤਾ ਜ਼ਾਹਿਰ ਕੀਤੀ ਤੇ ਰਲ-ਮਿਲ ਕੇ ਇਸ ਮਸਲੇ ਨੂੰ ਹੱਲ ਕਰਾਉਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ। ਜੇਲ੍ਹ ਦੇ ਨਜ਼ਦੀਕ 700 ਦੇ ਕਰੀਬ ਸਿੱਖ ਇਕੱਤਰ ਹੋ ਗਏ। ਜਿਨ੍ਹਾਂ ਦੀ ਅਗਵਾਈ ਸਥਾਨਕ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਕੀਤੀ ਗਈ। ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਕਾਂਗਰਸਮੈਨਾਂ ਸਮੇਤ ਹੋਰ ਆਗੂਆਂ ਨਾਲ ਮੁਲਾਕਾਤਾਂ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਇੰਮੀਗ੍ਰੇਸ਼ਨ ਅਟਾਰਨੀ ਨਾਲ ਮਿਲ ਕੇ ਉਨ੍ਹਾਂ ਨੂੰ ਇਸ ਕੇਸ ਬਾਰੇ ਦੱਸਿਆ ਗਿਆ, ਜਿਸ ਨਾਲ ਹੁਣ ਹਿਰਾਸਤ ‘ਚ ਲਏ ਇਨ੍ਹਾਂ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਹੁਣ ਇਹ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇਲ੍ਹ ਦੀ ਖੁੱਲ੍ਹੀ ਹਵਾ ਵਿਚ ਰਹਿ ਸਕਣਗੇ ਅਤੇ ਰਾਤ ਨੂੰ ਇਨ੍ਹਾਂ ਨੂੰ ਅੰਦਰ ਡੱਕਿਆ ਜਾਵੇਗਾ। ਇਨ੍ਹਾਂ ਦੀ ਸੁਣਵਾਈ ਵਕੀਲ ਰਾਹੀਂ ਅਦਾਲਤ ਵਿਚ ਹੋ ਸਕਦੀ ਹੈ।
ਅਮਰੀਕਾ ਵਿਚ ਇਹ ਘਟਨਾ ਕੋਈ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਅਮਰੀਕਾ ਦੇ ਬਾਰਡਰ ਟੱਪ ਕੇ ਆਉਂਦੇ ਰਹੇ ਹਨ। ਇਹ ਲੋਕ ਬਹੁਤੇ ਏਜੰਟਾਂ ਦੇ ਧੱਕੇ ਚੜ੍ਹੇ ਹੁੰਦੇ ਹਨ। ਬਹੁਤ ਸਾਰੇ ਦੇਸ਼ਾਂ ਤੋਂ ਹੁੰਦੇ ਹੋਇਆਂ ਮੈਕਸੀਕੋ ਦੇ ਬਾਰਡਰ ਤੋਂ ਅਮਰੀਕਾ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿੱਥੇ ਇਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਜਾਂਦਾ ਸੀ। ਕੁੱਝ ਦਿਨ ਜੇਲ੍ਹ ‘ਚ ਰੱਖਣ ਤੋਂ ਬਾਅਦ ਜ਼ਮਾਨਤੀ ਬਾਂਡ ਭਰ ਕੇ ਬਾਹਰ ਆਉਣ ਦਿੱਤਾ ਜਾਂਦਾ ਸੀ। ਜਿੱਥੇ ਵਕੀਲ ਦੇ ਰਾਹੀਂ ਇਹ ਆਪਣਾ ਕੇਸ ਅਦਾਲਤਾਂ ‘ਚ ਪੇਸ਼ ਕਰਦੇ ਸਨ। ਪਰ ਹੁਣ ਸਥਿਤੀ ਉਹ ਨਹੀਂ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਹਦਾਇਤ ਤੋਂ ਬਾਅਦ ਹੁਣ ਅਮਰੀਕਾ ਦਾ ਬਾਰਡਰ ਟੱਪਣਾ ਆਸਾਨ ਨਹੀਂ ਹੈ। ਦਿਨੋਂ-ਦਿਨ ਸਖ਼ਤੀ ਵਧ ਰਹੀ ਹੈ। ਹੁਣ ਤਾਂ ਭੱਜ-ਦੌੜ ਕਰਕੇ ਇਹ ਨੌਜਵਾਨ ਕਿਸੇ ਤਰੀਕੇ ਨਾਲ ਜ਼ਮਾਨਤ ‘ਤੇ ਲੈ ਆਂਦੇ ਜਾਣਗੇ। ਪਰ ਆਉਣ ਵਾਲੇ ਸਮੇਂ ਵਿਚ ਅਮਰੀਕਾ ਦਾ ਬਾਰਡਰ ਟੱਪਣਾ ਮੌਤ ਦੇ ਖੂਹ ਵਿਚ ਛਾਲ ਮਾਰਨ ਦੇ ਬਰਾਬਰ ਹੋਵੇਗਾ।
ਪੰਜਾਬ ਅੰਦਰ ਰੋਜ਼ਗਾਰ ਦੀ ਥੁੜ, ਪੈਦਾਵਾਰ ਦੇ ਵਸੀਲਿਆਂ ਦੇ ਲਗਾਤਾਰ ਸੁੰਘੜਦੇ ਜਾਣ, ਬੇਰੁਜ਼ਗਾਰੀ ਦੀ ਹਾਲਤ ਵਿਚ ਨੌਜਵਾਨਾਂ ਅੰਦਰ ਨਸ਼ਿਆਂ ਦੀ ਬਿਮਾਰੀ ਦੇ ਫੈਲਣ ਵਰਗੀਆਂ ਅਲਾਮਤਾਂ ਕਾਰਨ ਪੰਜਾਬ ਇਸ ਵੇਲੇ ਚੰਗਾ ਜੀਵਨ ਬਸਰ ਕਰਨ ਦੀ ਧਰਤੀ ਨਹੀਂ ਰਿਹਾ। ਇਹੀ ਕਾਰਨ ਹੈ ਕਿ ਅੱਜ ਕਾਨੂੰਨੀ ਜਾਂ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਦਾ ਨੌਜਵਾਨ ਤਬਕਾ ਵੱਡੇ ਪੱਧਰ ਉੱਤੇ ਵਿਦੇਸ਼ਾਂ ਨੂੰ ਉਡਾਰੀਆਂ ਮਾਰਨ ਲਈ ਯਤਨਸ਼ੀਲ ਹੈ। ਆ ਰਹੀਆਂ ਖ਼ਬਰਾਂ ਮੁਤਾਬਕ ਪੰਜਾਬ ਵਿਚੋਂ ਨੌਜਵਾਨ ਮੁੰਡੇ-ਕੁੜੀਆਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਪ੍ਰਵਾਸ ਕਰਨ ਲਈ 25 ਤੋਂ 30 ਲੱਖ ਰੁਪਏ ਵਿਦੇਸ਼ਾਂ ਨੂੰ ਨਾਜਾਇਜ਼ ਰੂਪ ਵਿਚ ਬੰਦੇ ਭੇਜਣ ਦਾ ਧੰਦਾ ਚਲਾ ਰਹੇ ਏਜੰਟਾਂ ਦੀ ਝੋਲੀ ਪਾ ਰਹੇ ਹਨ। ਪੰਜਾਬ ਵਿਚ ਗੈਰ ਕਾਨੂੰਨੀ ਮਨੁੱਖੀ ਤਸਕਰੀ ਕਰਨ ਵਾਲੇ ਏਜੰਟ ਖੁੰਭਾਂ ਵਾਂਗ ਫੁਟ ਆਏ ਹਨ ਅਤੇ ਪਿੰਡ-ਪਿੰਡ ਅਜਿਹੇ ਏਜੰਟਾਂ ਨੇ ਜਾਲ ਵਿਛਾ ਰੱਖਿਆ ਹੈ। ਇਹ ਏਜੰਟ ਨੌਜਵਾਨਾਂ ਦੇ ਮਾਪਿਆਂ ਤੋਂ 25 ਤੋਂ 30 ਲੱਖ ਰੁਪਏ ਲੈਂਦੇ ਹਨ ਅਤੇ ਇਨ੍ਹਾਂ ਵਿਚੋਂ 3 ਤੋਂ 5 ਲੱਖ ਰੁਪਏ ਆਪ ਰੱਖ ਕੇ ਬਾਕੀ ਦਿੱਲੀ ਵਾਲੇ ਏਜੰਟਾਂ ਦੇ ਹਵਾਲੇ ਕਰ ਦਿੰਦੇ ਹਨ। ਦਿੱਲੀ ਵਿਚਲੇ ਏਜੰਟ ਫਿਰ ਇਨ੍ਹਾਂ ਨੌਜਵਾਨਾਂ ਨੂੰ ਪਿਛਲਾ ਕਾਫੀ ਸਮਾਂ ਤਾਂ ਗਰੀਸ ਦਾ ਸ਼ੇਨੇਗਨ ਵੀਜ਼ਾ ਲਗਾ ਕੇ ਉਥੇ ਭੇਜਦੇ ਰਹੇ ਹਨ ਅਤੇ ਫਿਰ ਉਥੋਂ ਸਪੇਨ ਜਾਂ ਫਿਰ ਕਿਸੇ ਹੋਰ ਯੂਰਪੀਅਨ ਮੁਲਕ ਵਿਚ ਲਿਜਾ ਕੇ ਉਥੋਂ ਮੈਕਸੀਕੋ ਭੇਜਿਆ ਜਾਂਦਾ ਹੈ। ਦੱਸਣਯੋਗ ਹੈ ਕਿ ਯੂਰਪੀਅਨ ਦੇਸ਼ਾਂ ਦੇ ਸ਼ੇਨੇਗਨ ਵੀਜ਼ੇ ਵਾਲਾ ਵਿਅਕਤੀ ਮੈਕਸੀਕੋ ਵੀ ਜਾ ਸਕਦਾ ਹੈ। ਮੈਕਸੀਕੋ ਵਿਖੇ ਅਜਿਹੇ ਨੌਜਵਾਨਾਂ ਨੂੰ ਬੜੀ ਸਖਤੀ ਨਾਲ ਘਰਾਂ ਵਿਚ ਬੰਦ ਕਰਕੇ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾਂਦਾ। ਖਾਣ-ਪੀਣ ਲਈ ਵੀ ਸਿਰਫ ਓਨਾ ਕੁ ਹੀ ਦਿੱਤਾ ਜਾਂਦਾ ਸੀ, ਜਿਸ ਨਾਲ ਉਹ ਜਿਊਂਦੇ ਰਹਿ ਸਕਣ। ਅਜਿਹੀ ਭੁੱਖਮਰੀ ਵਾਲੀ ਹਾਲਤ ਵਿਚ ਕਈ-ਕਈ ਦਿਨ ਇਕੋ ਘਰ ਵਿਚ ਰੱਖਿਆ ਜਾਂਦਾ ਸੀ। ਮਾਮੂਲੀ ਕੋਤਾਹੀ ਕਰਨ ਬਦਲੇ ਕਿਸੇ ਵੀ ਨੌਜਵਾਨ ਨੂੰ ਇਨ੍ਹਾਂ ਨੌਜਵਾਨਾਂ ਦੀ ਰਾਖੀ ਕਰ ਰਹੇ ਡੋਂਕਰਾਂ ਵੱਲੋਂ ਭੰਨ ਸੁੱਟਣਾ ਆਮ ਜਿਹੀ ਗੱਲ ਹੈ। ਦੱਸਿਆ ਜਾਂਦਾ ਹੈ ਕਿ ਫਿਰ ਇਥੋਂ ਸਾਰੇ ਨੌਜਵਾਨਾਂ ਨੂੰ ਇਕ ਬੱਸ ਵਿਚ ਬੰਦ ਕਰਕੇ ਬਿਨਾਂ ਰੁਕੇ ਤੇਜ਼ ਰਫਤਾਰ ਬੱਸ ਰਾਹੀਂ ਕਰੀਬ 36 ਘੰਟਿਆਂ ਵਿਚ ਮੈਕਸੀਕੋ ਦੀ ਕੰਧ ਨੇੜੇ ਪਹੁੰਚਾਇਆ ਜਾਂਦਾ ਹੈ। ਇਸ ਸਫਰ ਦੌਰਾਨ ਅਜਿਹੇ ਨੌਜਵਾਨਾਂ ਨੂੰ ਖਾਣ-ਪੀਣ ਲਈ ਕੁੱਝ ਨਹੀਂ ਦਿੱਤਾ ਜਾਂਦਾ। ਕੰਧ ਲਾਗੇ ਬੱਸ ਖੜ੍ਹੀ ਕਰਕੇ ਇਕਦਮ ਸਭ ਨੌਜਵਾਨਾਂ ਨੂੰ ਉਤਰਨ ਦਾ ਹੁਕਮ ਦਿੱਤਾ ਜਾਂਦਾ ਹੈ ਅਤੇ ਕੰਧ ਟੱਪ ਕੇ ਛਾਲਾਂ ਮਾਰਨ ਲਈ ਕਿਹਾ ਜਾਂਦਾ ਹੈ। ਭੁੱਖੇ ਪਿਆਸੇ ਅਤੇ ਡਰ ਦੇ ਮਾਰੇ ਇਹ ਨੌਜਵਾਨ ਜਦ ਮੈਕਸੀਕੋ ਦੀ ਉੱਚੀ ਕੰਧ ਤੋਂ ਛਾਲ ਮਾਰਦੇ ਹਨ, ਤਾਂ ਕਈਆਂ ਦੇ ਉਥੇ ਹੀ ਹੱਡ-ਗੋਡੇ ਭੰਨੇ ਜਾਂਦੇ ਹਨ। ਇਸੇ ਤਰ੍ਹਾਂ ਪਤਾ ਲੱਗਾ ਹੈ ਕਿ ਅੱਜਕੱਲ੍ਹ ਦੁਬਈ ਅਤੇ ਜਾਪਾਨ ਰਸਤੇ ਵੀ ਨੌਜਵਾਨਾਂ ਨੂੰ ਮੈਕਸੀਕੋ ਲਿਆ ਕੇ ਅੱਗੇ ਅਮਰੀਕਾ ਨੂੰ ਕੰਧ ਟਪਾਉਂਦੇ ਹਨ। ਅਮਰੀਕਾ ਅੰਦਰ ਆ ਕੇ ਜਿਹੜੇ ਨੌਜਵਾਨ ਤਾਂ ਅਮਰੀਕੀ ਬਾਰਡਰ ਫੋਰਸ ਦੀ ਨਿਗ੍ਹਾ ਤੋਂ ਬਚ ਕੇ ਨਿਕਲ ਜਾਂਦੇ ਹਨ, ਉਹ ਫਿਰ ਇਥੇ ਆ ਕੇ ਗੈਰ ਕਾਨੂੰਨੀ ਢੰਗ ਨਾਲ ਕੰਮ ਧੰਦੇ ਕਰਨ ਲੱਗਦੇ ਹਨ ਅਤੇ ਕਈ ਸਿਆਸੀ ਸ਼ਰਨ ਲਈ ਅਪਲਾਈ ਕਰਦੇ ਹਨ। ਇਸੇ ਤਰ੍ਹਾਂ ਜੇਲ੍ਹਾਂ ਅਤੇ ਕੈਂਪਾਂ ਵਿਚ ਫੜ ਕੇ ਬੰਦ ਕੀਤੇ ਨੌਜਵਾਨ ਵੀ ਸਿਆਸੀ ਸ਼ਰਨ ਲਈ ਅਪਲਾਈ ਕਰਦੇ ਹਨ ਅਤੇ ਉਨ੍ਹਾਂ ਦੀ ਸਿਆਸੀ ਸ਼ਰਨ ਪ੍ਰਵਾਨ ਹੋਣ ਤੋਂ ਬਾਅਦ 12 ਤੋਂ 20 ਲੱਖ ਤੱਕ ਜ਼ਮਾਨਤੀ ਬਾਂਡ ਵੀ ਭਰਨੇ ਪੈਂਦੇ ਹਨ। ਇਸ ਤਰ੍ਹਾਂ ਜਿਹੜੇ ਨੌਜਵਾਨ ਫੜੇ ਜਾਂਦੇ ਹਨ, ਉਨ੍ਹਾਂ ਦਾ ਖਰਚਾ 50 ਲੱਖ ਤੱਕ ਪਹੁੰਚ ਜਾਂਦਾ ਹੈ। ਸੋਚਣ ਵਾਲੀ ਗੱਲ ਹੈ ਕਿ ਭਾਰਤ ਤੋਂ ਇਥੇ ਆਉਣ ਲਈ 50 ਲੱਖ ਲਗਾ ਕੇ ਉਹ ਮੁੜ ਪੂਰਾ ਕਿਸ ਤਰ੍ਹਾਂ ਕਰਨਗੇ।
ਅਮਰੀਕੀ ਸਰਕਾਰ ਦੀ ਸ਼ਖਤੀ ਕਾਰਨ ਹੁਣ ਬਹੁਤ ਸਾਰੇ ਨੌਜਵਾਨਾਂ ਨੂੰ ਟਰੰਪ ਪ੍ਰਸ਼ਾਸਨ ਨੇ ਡਿਪੋਰਟ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਮੀਨ-ਜਾਇਦਾਦਾਂ ਵੇਚ ਕੇ ਪੰਜਾਬ ਤੋਂ ਸਭ ਕੁੱਝ ਲੁਟਾ ਕੇ ਅਜਿਹੇ ਨੌਜਵਾਨਾਂ ਦੇ ਵਾਪਸ ਪਰਤਣ ਬਾਅਦ ਸਿਰਫ ਉਨ੍ਹਾਂ ਦੀ ਹੀ ਨਹੀਂ, ਸਗੋਂ ਸਮੁੱਚੇ ਪਰਿਵਾਰ ਦੀ ਜ਼ਿੰਦਗੀ ਹੀ ਨਰਕ ਬਣ ਜਾਣ ਵਾਲੀ ਗੱਲ ਹੈ।
ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ ਨੌਜਵਾਨਾਂ ਲਈ ਇਥੇ ਆ ਕੇ ਵਸਣ ਜਾਂ ਪੱਕੇ ਤੌਰ ‘ਤੇ ਰਿਹਾਇਸ਼ ਜਾਂ ਜੁਗਾੜ ਬਣਾਉਣ ਦਾ ਇਕੋ-ਇਕ ਤਰੀਕਾ ਸਿਆਸੀ ਸ਼ਰਨ ਹਾਸਲ ਕਰਨਾ ਹੀ ਹੈ।
ਹੁਣ ਟਰੰਪ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖਤੀ ਤੋਂ ਬਾਅਦ ਲੱਗਦਾ ਹੈ ਕਿ ਸਿਆਸੀ ਸ਼ਰਨ ਦਿੱਤੇ ਜਾਣ ਦੇ ਕੇਸਾਂ ਨੂੰ ਵੀ ਠੱਲ੍ਹ ਪੈ ਸਕਦੀ ਹੈ। ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਸਾਲ-ਸਵਾ ਸਾਲ ਤੋਂ ਟਰੰਪ ਪ੍ਰਸ਼ਾਸਨ ਅਮਰੀਕਾ ਵਿਚ ਪ੍ਰਵਾਸ ਬਾਰੇ ਸਖ਼ਤੀ ਦੇ ਨਵੇਂ ਕਾਨੂੰਨ ਬਣਾ ਰਿਹਾ ਹੈ ਅਤੇ ਮਤੇ ਪਾਸ ਕਰ ਰਿਹਾ ਹੈ। ਪਰ ਪੰਜਾਬ ਤੋਂ ਨੌਜਵਾਨਾਂ ਦੇ ਅਮਰੀਕਾ ਵੱਲ ਉਡਾਰੀ ਮਾਰਨ ਦੀ ਗਿਣਤੀ ਘਟਣ ਦੀ ਬਜਾਏ, ਸਗੋਂ ਵਧੀ ਹੈ। ਇਸ ਵੇਲੇ ਇਕ ਗੈਰ ਅਧਿਕਾਰਤ ਅੰਦਾਜ਼ੇ ਮੁਤਾਬਕ ਪੂਰੇ ਦੁਆਬੇ ਵਿਚੋਂ 1 ਹਜ਼ਾਰ ਦੇ ਕਰੀਬ ਨੌਜਵਾਨਾਂ ਨੇ ਅਮਰੀਕਾ ਵੱਲ ਨੂੰ ਚਾਲੇ ਪਾਏ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਨਿਕਲਣ ਵਿਚ ਕਾਮਯਾਬ ਰਹੇ ਹਨ ਅਤੇ ਸੈਂਕੜਿਆਂ ਨੂੰ ਜੇਲ੍ਹਾਂ ਦੀ ਹਵਾ ਖਾਣੀ ਪੈ ਰਹੀ ਹੈ। ਪਰ ਅਜੇ ਤੱਕ ਡਿਪੋਰਟ ਹੋ ਕੇ ਆਉਣ ਵਾਲੇ ਨੌਜਵਾਨਾਂ ਦੀ ਗਿਣਤੀ ਬਹੁਤੀ ਨਹੀਂ।
ਅਮਰੀਕੀ ਗੁਰੂ ਘਰਾਂ, ਭਾਰਤੀ ਅੰਬੈਸੀ ਅਤੇ ਕੁੱਝ ਹੋਰ ਸਿੱਖ ਸੰਸਥਾਵਾਂ ਦੇ ਇਸ ਮਾਮਲੇ ਵਿਚ ਸਰਗਰਮ ਹੋਣ ਨਾਲ ਨੌਜਵਾਨਾਂ ਨੂੰ ਸਿਆਸੀ ਸ਼ਰਨ ਮਿਲਣੀ ਮੁਸ਼ਕਲ ਹੋ ਜਾਵੇਗੀ।
ਗੈਰ ਕਾਨੂੰਨੀ ਤਰੀਕੇ ਨਾਲ ਘਰ-ਬਾਰ ਲੁਟਾ ਕੇ ਇਥੇ ਪੁੱਜੇ ਨੌਜਵਾਨਾਂ ਦਾ ਭਵਿੱਖ ਤਾਂ ਭੰਵਰ ਵਿਚ ਫਸਿਆ ਹੀ ਹੈ। ਇਸ ਦੇ ਨਾਲ ਪੰਜਾਬ ਵਿਚਲੇ ਮਾਪਿਆਂ ਦਾ ਭਵਿੱਖ ਵੀ ਹਨੇਰਾ ਹੋਣ ਵੱਲ ਵੱਧ ਰਿਹਾ ਹੈ। ਅਜੇ ਵੀ ਵੇਲਾ ਹੈ, ਪੰਜਾਬੀਆਂ ਨੂੰ ਗੈਰ ਕਾਨੂੰਨੀ ਪ੍ਰਵਾਸ ਵੱਲੋਂ ਮੂੰਹ ਮੋੜਨਾ ਚਾਹੀਦਾ ਹੈ। ਹੁਣ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿਚ ਆਉਣ ਦੇ ਅਨੇਕਾਂ ਰਸਤੇ ਖੁੱਲ੍ਹ ਗਏ ਹਨ ਅਤੇ ਸਿਰਫ ਕਾਨੂੰਨੀ ਰਸਤਿਆਂ ਰਾਹੀਂ ਹੀ ਨੌਜਵਾਨਾਂ ਨੂੰ ਇਥੇ ਆਉਣ ਲਈ ਯਤਨ ਕਰਨੇ ਚਾਹੀਦੇ ਹਨ। ਇਨ੍ਹਾਂ ਤੋਂ ਇਲਾਵਾ ਗੈਰ ਕਾਨੂੰਨੀ ਪ੍ਰਵਾਸ ਉਨ੍ਹਾਂ ਦੇ ਭਵਿੱਖ ਅੱਗੇ ਵੱਡੇ ਸਵਾਲੀਆ ਚਿੰਨ੍ਹ ਵੀ ਲਗਾਉਂਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article