ਲੰਡਨ, 18 ਮਈ (ਪੰਜਾਬ ਮੇਲ)- ਲੰਡਨ ਦੇ ਕੇਂਦਰੀ ਹਿੱਸੇ ‘ਚ ਦੋ ਵੱਖ-ਵੱਖ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕਾਂ ਨੇ ਮਾਰਚ ਕੀਤਾ। ਇੱਕ ਮੁਜ਼ਾਹਰਾ ਦੇਸ਼ ਵਿਚ ਪਰਵਾਸ ਵਿਚ ਬੜੋਤਰੀ ਖ਼ਿਲਾਫ਼ ਸੀ, ਜਦਕਿ ਦੂਜਾ ਫ਼ਲਸਤੀਨੀਆਂ ਦੇ ਸਮਰਥਨ ਵਿਚ ਸੀ। ਪੁਲਿਸ ਨੇ ਇਸ ਮੁਹਿੰਮ ਲਈ 4,000 ਅਧਿਕਾਰੀ ਤਾਇਨਾਤ ਕੀਤੇ ਸਨ, ਜਿਨ੍ਹਾਂ ਵਿਚ ਰਾਜਧਾਨੀ ਤੋਂ ਬਾਹਰੋਂ ਸੱਦੀ ਗਈ ਵਾਧੂ ਫੋਰਸ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਸਨ। ਪੁਲਿਸ ਨੇ ਇਸ ਨੂੰ ਪਿਛਲੇ ਕਈ ਸਾਲਾਂ ਵਿਚ ਆਪਣੀ ਸਭ ਤੋਂ ਵੱਡੀ ਜਨਤਕ ਵਿਵਸਥਾ ਮੁਹਿੰਮ ਦੱਸਦਿਆਂ ਆਪਣੀਆਂ ਸ਼ਕਤੀਆਂ ਦੀ ਹਰ ਸੰਭਵ ਸਖ਼ਤੀ ਨਾਲ ਵਰਤੋਂ ਕਰਨ ਦਾ ਵਾਅਦਾ ਕੀਤਾ।
ਦੋਵੇਂ ਮਾਰਚ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ, ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਅਪਰਾਧਾਂ ਲਈ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਪਹਿਲਾਂ ਇਨ੍ਹਾਂ ਮੁਜ਼ਾਹਰਿਆਂ ਵਿਚ ਘੱਟੋ-ਘੱਟ 80,000 ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਲਾਇਆ ਸੀ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ‘ਯੂਨਾਈਟਿਡ ਦਿ ਕਿੰਗਡਮ’ ਮਾਰਚ ਦੇ ਪ੍ਰਬੰਧਕਾਂ ‘ਤੇ ਨਿਸ਼ਾਨਾ ਸੇਧਦੇ ਹੋਏ ਉਨ੍ਹਾਂ ‘ਤੇ ਸਿੱਧੇ ਤੌਰ ‘ਤੇ ਨਫ਼ਰਤ ਅਤੇ ਵੰਡ ਨੂੰ ਹੁਲਾਰਾ ਦੇਣ ਦਾ ਦੋਸ਼ ਲਾਇਆ।
ਲੰਡਨ ਦੇ ਕੇਂਦਰੀ ਹਿੱਸੇ ‘ਚ 2 ਵੱਖ-ਵੱਖ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕਾਂ ਵੱਲੋਂ ਮਾਰਚ

