-88 ਵਿਧਾਇਕ ‘ਆਪ’ ਦੇ ਹੱਕ ‘ਚ ਭੁਗਤੇ
ਚੰਡੀਗੜ੍ਹ, 1 ਮਈ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ‘ਭਰੋਸਗੀ ਮਤਾ’ ਪੇਸ਼ ਕੀਤਾ ਗਿਆ ਸੀ, ਜਿਸ ਦੇ ਹੱਕ ਵਿਚ ‘ਆਪ’ 88 ਵਿਧਾਇਕ ਭੁਗਤੇ ਹਨ, ਜਦਕਿ 4 ਵਿਧਾਇਕ ਗੈਰ-ਹਾਜ਼ਰ ਰਹੇ।
ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ‘ਤੇ ਸੂਬੇ ਦੇ ਲੱਖਾਂ ਕਿਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਸਦਨ ਨੇ ਅੱਜ ਇੱਕ ਸਰਕਾਰੀ ਮਤੇ ‘ਤੇ ਲੰਬੀ ਅਤੇ ਗੰਭੀਰ ਬਹਿਸ ਤੋਂ ਬਾਅਦ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿਚ 15 ਫੀਸਦੀ ਵਾਧੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਮਤਾ ਲੇਬਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਰ ਲਗਾਉਂਦਿਆਂ ਵਾਧੇ ਦਾ ਰਸਮੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸੂਬੇ ਵਿਚ ਆਖਰੀ ਵਾਰ ਸਾਲ 2012 ਵਿਚ ਉਜਰਤਾਂ ਦੇ ‘ਬੇਸ ਰੇਟ’ ਦੀ ਰਿਵੀਜ਼ਨ ਕੀਤੀ ਗਈ ਸੀ। ਹਾਲਾਂਕਿ ਮਹਿੰਗਾਈ ਭੱਤਾ ਲਗਾਤਾਰ ਵਧ ਰਿਹਾ ਸੀ, ਪਰ ਮੂਲ ਉਜਰਤਾਂ ਵਿਚ ਲੰਬੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ। ਮਾਨ ਸਰਕਾਰ ਦੇ ਇਸ ਫੈਸਲੇ ਨਾਲ ਮਜ਼ਦੂਰ ਵਰਗ ਨੂੰ ਵੱਡੀ ਆਰਥਿਕ ਰਾਹਤ ਮਿਲਣ ਦੀ ਉਮੀਦ ਹੈ।
ਪੰਜਾਬ ਵਿਧਾਨ ਸਭਾ ‘ਚ ‘ਭਰੋਸਗੀ ਮਤਾ’ ਪਾਸ

