#AMERICA

ਆਸਟ੍ਰੇਲੀਆ ਸਰਕਾਰ ਵੱਲੋਂ ਪਰਵਾਸ ਨੀਤੀ ‘ਚ ਕੀਤਾ ਬਦਲਾਅ; ਤਿੰਨ ਦੇਸ਼ਾਂ ਨੂੰ ਨਹੀਂ ਮਿਲੇਗਾ ਲਾਭ

-23 ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਫ਼ੀਸ ‘ਚ ਵਿਸ਼ੇਸ਼ ਰਿਆਇਤ
ਸਿਡਨੀ, 30 ਅਕਤੂਬਰ (ਪੰਜਾਬ ਮੇਲ)- ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਪਰਵਾਸ ਨੀਤੀ ਵਿਚ ਅਹਿਮ ਤਬਦੀਲੀ ਕਰਦਿਆਂ 23 ਦੇਸ਼ਾਂ ਦੇ ਯੋਗ ਵਿਦਿਆਰਥੀਆਂ ਨੂੰ ਵੀਜ਼ਾ ਫ਼ੀਸ ਵਿਚ ਵਿਸ਼ੇਸ਼ ਰਾਹਤ ਦਿੱਤੀ ਹੈ।
ਪਹਿਲੀ ਜੁਲਾਈ 2026 ਤੋਂ ਆਮ ਵਿਦਿਆਰਥੀ ਵੀਜ਼ੇ (ਸਬਕਲਾਸ 500) ਦੀ ਮੁੱਖ ਅਰਜ਼ੀ ਫ਼ੀਸ 2000 ਤੋਂ ਵਧਾ ਕੇ 2500 ਆਸਟ੍ਰੇਲੀਆਈ ਡਾਲਰ ਕੀਤੀ ਗਈ ਸੀ, ਪਰ ਚੋਣਵੇਂ ਦੇਸ਼ਾਂ ਲਈ ਹੁਣ ਇਹ ਫ਼ੀਸ ਦਰ ਘੱਟ ਰੱਖੀ ਗਈ ਹੈ।
ਇਨ੍ਹਾਂ ਵਿਚ ਫ਼ਿਜੀ, ਕਿਰੀਬਾਤੀ, ਨਾਉਰੂ, ਪਲਾਊ, ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਟਾਪੂ, ਟੋਂਗਾ, ਤੁਵਾਲੂ, ਵਾਨੂਆਤੂ, ਮਾਈਕ੍ਰੋਨੇਸ਼ੀਆ, ਮਾਰਸ਼ਲ ਟਾਪੂ ਅਤੇ ਤਿਮੋਰ-ਲੇਸਤੇ ਸ਼ਾਮਲ ਹਨ।
ਇਸ ਤੋਂ ਇਲਾਵਾ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫ਼ਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ ਯੋਗ ਵਿਦਿਆਰਥੀ ਵੀ ਇਸ ਦੇ ਲਾਭਪਾਤਰੀ ਹਨ।
ਵਿਸ਼ੇਸ਼ ਗੱਲ ਇਹ ਹੈ ਕਿ ਮੁੱਖ ਬਿਨੈਕਾਰ ਦੇ ਯੋਗ ਹੋਣ ‘ਤੇ ਪਰਿਵਾਰਕ ਮੈਂਬਰਾਂ ਨੂੰ ਵੀ ਘੱਟ ਫ਼ੀਸ ਦਾ ਲਾਭ ਮਿਲੇਗਾ। ਹਾਲਾਂਕਿ ਭਾਰਤ, ਨੇਪਾਲ ਅਤੇ ਪਾਕਿਸਤਾਨ ਅਧਿਕਾਰਤ ਰਿਆਇਤ ਵਿਚ ਸ਼ਾਮਲ ਨਹੀਂ ਹਨ।ਆਸਟ੍ਰੇਲੀਆ ਸਰਕਾਰ ਵੱਲੋਂ ਪਰਵਾਸ ਨੀਤੀ ‘ਚ ਕੀਤਾ ਬਦਲਾਅ; ਤਿੰਨ ਦੇਸ਼ਾਂ ਨੂੰ ਨਹੀਂ ਮਿਲੇਗਾ ਲਾਭ
-23 ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਫ਼ੀਸ ‘ਚ ਵਿਸ਼ੇਸ਼ ਰਿਆਇਤ
ਸਿਡਨੀ, 30 ਅਕਤੂਬਰ (ਪੰਜਾਬ ਮੇਲ)- ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਪਰਵਾਸ ਨੀਤੀ ਵਿਚ ਅਹਿਮ ਤਬਦੀਲੀ ਕਰਦਿਆਂ 23 ਦੇਸ਼ਾਂ ਦੇ ਯੋਗ ਵਿਦਿਆਰਥੀਆਂ ਨੂੰ ਵੀਜ਼ਾ ਫ਼ੀਸ ਵਿਚ ਵਿਸ਼ੇਸ਼ ਰਾਹਤ ਦਿੱਤੀ ਹੈ।
ਪਹਿਲੀ ਜੁਲਾਈ 2026 ਤੋਂ ਆਮ ਵਿਦਿਆਰਥੀ ਵੀਜ਼ੇ (ਸਬਕਲਾਸ 500) ਦੀ ਮੁੱਖ ਅਰਜ਼ੀ ਫ਼ੀਸ 2000 ਤੋਂ ਵਧਾ ਕੇ 2500 ਆਸਟ੍ਰੇਲੀਆਈ ਡਾਲਰ ਕੀਤੀ ਗਈ ਸੀ, ਪਰ ਚੋਣਵੇਂ ਦੇਸ਼ਾਂ ਲਈ ਹੁਣ ਇਹ ਫ਼ੀਸ ਦਰ ਘੱਟ ਰੱਖੀ ਗਈ ਹੈ।
ਇਨ੍ਹਾਂ ਵਿਚ ਫ਼ਿਜੀ, ਕਿਰੀਬਾਤੀ, ਨਾਉਰੂ, ਪਲਾਊ, ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਟਾਪੂ, ਟੋਂਗਾ, ਤੁਵਾਲੂ, ਵਾਨੂਆਤੂ, ਮਾਈਕ੍ਰੋਨੇਸ਼ੀਆ, ਮਾਰਸ਼ਲ ਟਾਪੂ ਅਤੇ ਤਿਮੋਰ-ਲੇਸਤੇ ਸ਼ਾਮਲ ਹਨ।
ਇਸ ਤੋਂ ਇਲਾਵਾ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫ਼ਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ ਯੋਗ ਵਿਦਿਆਰਥੀ ਵੀ ਇਸ ਦੇ ਲਾਭਪਾਤਰੀ ਹਨ।
ਵਿਸ਼ੇਸ਼ ਗੱਲ ਇਹ ਹੈ ਕਿ ਮੁੱਖ ਬਿਨੈਕਾਰ ਦੇ ਯੋਗ ਹੋਣ ‘ਤੇ ਪਰਿਵਾਰਕ ਮੈਂਬਰਾਂ ਨੂੰ ਵੀ ਘੱਟ ਫ਼ੀਸ ਦਾ ਲਾਭ ਮਿਲੇਗਾ। ਹਾਲਾਂਕਿ ਭਾਰਤ, ਨੇਪਾਲ ਅਤੇ ਪਾਕਿਸਤਾਨ ਅਧਿਕਾਰਤ ਰਿਆਇਤ ਵਿਚ ਸ਼ਾਮਲ ਨਹੀਂ ਹਨ।