ਅਮਰੀਕੀ ਚੋਣਾਂ: ਬਾਇਡਨ ਨਾਲੋਂ ਕਮਲਾ ਹੈਰਿਸ ਦੇ ਜਿੱਤਣ ਦੇ ਮੌਕੇ ਜ਼ਿਆਦਾ

-ਟਰੰਪ ਨਾਲ ਬਹਿਸ ਤੋਂ ਬਾਅਦ ਬਾਇਡਨ ਦੀ ਦਰਜਾਬੰਦੀ ‘ਚ ਆਈ ਗਿਰਾਵਟ ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਭਾਰਤੀ-ਅਫਰੀਕੀ ਮੂਲ ਦੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਜੇਕਰ ਰਾਸ਼ਟਰਪਤੀ ਚੋਣ ਵਿਚ ਖੜ੍ਹਦੀ ਹੈ, ਤਾਂ ਰਾਸ਼ਟਰਪਤੀ ਜੋਅ ਬਾਇਡਨ ਨਾਲੋਂ ਉਨ੍ਹਾਂ ਦੇ ਜਿੱਤਣ ਦੇ ਜ਼ਿਆਦਾ ਮੌਕੇ ਹਨ। ਇਹ ਗੱਲ ਸੀ.ਐੱਨ.ਐੱਨ. ਦੇ ਇੱਕ ਤਾਜ਼ਾ ਸਰਵੇਖਣ ਵਿਚ ਕਹੀ ਗਈ ਹੈ। ਪਿਛਲੇ ਹਫ਼ਤੇ […]

ਸੁਪਰੀਮ ਕੋਰਟ ਵਲੋਂ ਟਰੰਪ ਨੂੰ ਮਿਲੀ ਰਾਹਤ ‘ਤੇ ਬਾਇਡਨ ਵੱਲੋਂ ਨਾਰਾਜ਼ਗੀ ਜ਼ਾਹਿਰ

ਕਿਹਾ: ਸੁਪਰੀਮ ਕੋਰਟ ਨੇ ਖਤਰਨਾਕ ਮਿਸਾਲ ਕਾਇਮ ਕੀਤੀ ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਪਰੀਮ ਕੋਰਟ ਵਲੋਂ ਮਿਲੀ ਰਾਹਤ ‘ਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਬਾਇਡਨ ਨੇ ਚਿਤਾਵਨੀ ਦਿੱਤੀ ਹੈ ਕਿ ਸੁਪਰੀਮ ਕੋਰਟ ਨੇ ਖ਼ਤਰਨਾਕ ਮਿਸਾਲ ਕਾਇਮ ਕੀਤੀ ਹੈ। ਬਾਈਡੇਨ ਨੇ ਇਹ ਵੀ ਕਿਹਾ ਕਿ ਜੇਕਰ […]

ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਚੁੱਕਣਗੇ ਸੰਸਦ ਮੈਂਬਰ ਵਜੋਂ ਸਹੁੰ!

ਖ਼ਡੂਰ ਸਾਹਿਬ, 3 ਜੁਲਾਈ (ਪੰਜਾਬ ਮੇਲ)- ਲੋਕ ਸਭਾ ਹਲਕਾ ਖ਼ਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ‘ਤੇ ਬਾਹਰ […]

ਹਾਈਕੋਰਟ ਵੱਲੋਂ ਬੀਬੀ ਜਗੀਰ ਕੌਰ ਖਿਲਾਫ ਐੱਫ.ਆਈ.ਆਰ. ਦੇ ਹੁਕਮ

ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਚੰਡੀਗੜ੍ਹ, 3 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਹਾਈਕੋਰਟ ਨੇ ਬੀਬੀ ਜਗੀਰ ਕੌਰ ਨੂੰ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਐੱਫ.ਆਈ.ਆਰ. ਦਰਜ ਕਰਨ ਦੇ […]

ਸਤਿਸੰਗ ਦੌਰਾਨ ਮਚੀ ਭਾਜੜ ਦਾ ਮਾਮਲਾ; ਮੁੱਖ ਸੇਵਾਦਾਰ ਤੇ ਹੋਰਨਾਂ ਖਿਲਾਫ਼ ਗੈਰ ਇਰਾਦਤਨ ਕਤਲ ਦਾ ਕੇਸ ਦਰਜ

ਲਖਨਊ, 3 ਜੁਲਾਈ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਾਰਾਓ ਇਲਾਕੇ ‘ਚ ਸਤਿਸੰਗ ਦੌਰਾਨ ਮਚੀ ਭਾਜੜ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਸੇਵਾਦਾਰ ਅਤੇ ਹੋਰਨਾਂ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਮੰਗਲਵਾਰ ਨੂੰ ਮਚੀ ਭਾਜੜ ਦੀ ਇਸ ਘਟਨਾ ‘ਚ 122 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਸਿਕੰਦਰਾਰਾਓ […]

ਸਿਆਟਲ ਵਿਚ ਫੁਲਕਾਰੀ ਤੀਆਂ ਦਾ ਮੇਲਾ 11 ਅਗਸਤ ਨੂੰ; ਐਂਟਰੀ ਫ੍ਰੀ

ਸਿਆਟਲ, 3 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਫੁਲਕਾਰੀ ਤੀਆਂ ਦਾ ਮੇਲਾ ਸੱਨਰਾਈਜ਼ ਐਲੀਮੈਂਟਰੀ ਸਕੂਲ, ਕੈਂਟ (Sunrise Elementary School, Kent) ਵਿਖੇ 11 ਅਗਸਤ, ਦਿਨ ਐਤਵਾਰ, ਦੁਪਹਿਰ 3 ਤੋਂ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਪਿਛਲੇ ਸਾਲ ਕਿਸੇ ਕਾਰਨ ਕਰਕੇ ਇਹ ਮੇਲਾ ਨਹੀਂ ਹੋ ਸਕਿਆ ਸੀ। ਮੁੱਖ ਪ੍ਰਬੰਧਕਾਂ […]

ਬੱਚਿਆਂ ਦਾ ਖੇਡ ਕੈਂਪ 6 ਜੁਲਾਈ ਤੋਂ ਸ਼ੁਰੂ; ਤਿਆਰੀਆਂ ਮੁਕੰਮਲ

-ਸਮਾਪਤੀ ਸਮਾਰੋਹ 25 ਅਗਸਤ ਨੂੰ ਸਿਆਟਲ, 3 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬੱਚਿਆਂ ਦਾ ਖੇਡ ਕੈਂਪ ਸ਼ੁਰੂ ਹੋ ਜਾਵੇਗਾ। ਇਸ ਦੀ ਆਰੰਭਤਾ ਅਰਦਾਸ ਨਾਲ ਹੋਵੇਗੀ। ਇਸ ਕੈਂਪ ਲਈ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਬੱਚਿਆਂ […]

ਅਟਾਰਨੀ ਜਸਪ੍ਰੀਤ ਸਿੰਘ ਵੱਲੋਂ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ

-ਸਿੱਖ ਮਸਲਿਆਂ ਸਮੇਤ ਕਈ ਹੋਰ ਅਹਿਮ ਮੁੱਦਿਆਂ ‘ਤੇ ਕੀਤੀ ਗੱਲਬਾਤ ਨਿਊਯਾਰਕ, 3 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਪ੍ਰਸਿੱਧ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਯੂ.ਐੱਸ.ਏ. ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਉਨ੍ਹਾਂ ਵੱਲੋ ਦਿੱਤੇ ਗਏ ਸਮੇਂ ਮੁਤਾਬਕ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਲਾਸ ਏਂਜਲਸ ਵਿਖੇ ਮੁਲਾਕਾਤ ਕੀਤੀ। ਕਮਲਾ ਹੈਰਿਸ ਨਾਲ ਉਨ੍ਹਾਂ ਦੀ ਇਹ ਮੀਟਿੰਗ ਲਗਭਗ ਇੱਕ ਘੰਟੇ […]

ਅਮਰੀਕੀ ਚੋਣਾਂ: ਟਰੰਪ ਨੇ ਪ੍ਰਚਾਰ ਮੁਹਿੰਮ ‘ਚ 33.1 ਕਰੋੜ ਡਾਲਰ ਜੁਟਾਏ

-ਅਟਲਾਂਟਾ ‘ਚ ਹੋਈ ਪਹਿਲੀ ਬਹਿਸ ਦਾ ਅਸਰ ਪੈਸੇ ਜੁਟਾਉਣ ਦੀ ਮੁਹਿੰਮ ‘ਤੇ ਪਿਆ ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਬੀਤੇ ਹਫ਼ਤੇ ਰਾਸ਼ਟਰਪਤੀ ਚੋਣਾਂ ਦਾ ਪਹਿਲੀ ਬਹਿਸ ਦੌਰਾਨ ਡੋਨਾਲਡ ਟਰੰਪ, ਜੋਅ ਬਾਇਡਨ ‘ਤੇ ਭਾਰੀ ਪਏ ਸਨ। ਹੁਣ ਇਕ ਵਾਰ ਫਿਰ ਟਰੰਪ, ਬਾਇਡਨ ‘ਤੇ ਭਾਰੀ ਪਏ ਹਨ। ਦਰਅਸਲ ਟਰੰਪ ਦੀ ਪ੍ਰਚਾਰ ਮੁਹਿੰਮ ਨੇ ਇਸ ਸਾਲ ਦੀ ਦੂਜੀ ਤਿਮਾਹੀ […]

ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਰਾਣਾ ਦੀ ਹੋ ਸਕਦੀ ਹੈ ਭਾਰਤ ਹਵਾਲਗੀ

ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਮੁੰਬਈ ‘ਚ 2008 ਦੇ ਅੱਤਵਾਦੀ ਹਮਲਿਆਂ ‘ਚ ਸ਼ਮੂਲੀਅਤ ਲਈ ਭਾਰਤ ‘ਚ ਲੋੜੀਂਦੇ ਇਕ ਅਪਰਾਧੀ ਤਹੱਵੁਰ ਰਾਣਾ ਨੂੰ ਅਮਰੀਕਾ-ਭਾਰਤ ਹਵਾਲਗੀ ਸੰਧੀ ਦੀਆਂ ਸਪੱਸ਼ਟ ਵਿਵਸਥਾਵਾਂ ਦੇ ਅਧੀਨ ਹਵਾਲੇ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਇਕ ਅਟਾਰਨੀ ਨੇ ਇਕ ਅਦਾਲਤ ‘ਚ ਇਹ ਗੱਲ ਕਹੀ। ਸਹਾਇਕ ਅਮਰੀਕੀ ਅਟਾਰਨੀ, ਅਪਰਾਧਕ ਅਪੀਲ ਮੁਖੀ ਬ੍ਰਾਮ ਐਲਡੇਨ ਅਮਰੀਕੀ […]