ਲੁਧਿਆਣਾ ‘ਚ ਅਮਰੀਕਾ ਰਹਿੰਦੀ ਐੱਨ.ਆਰ.ਆਈ. ਔਰਤ ਦਾ ਬੇਰਹਿਮੀ ਨਾਲ ਕਤਲ
ਲੁਧਿਆਣਾ, 17 ਸਤੰਬਰ (ਪੰਜਾਬ ਮੇਲ)- ਅਮਰੀਕਨ ਸਿਟੀਜਨ 72 ਸਾਲਾ ਔਰਤ ਰੁਪਿੰਦਰ ਕੌਰ ਪੰਧੇਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾਰਾਏਪੁਰ ਦੇ ਇਕ ਘਰ ‘ਚ ਕਤਲ ਕਰਕੇ ਲਾਸ਼ ਨੂੰ ਕੋਲਿਆਂ ਦੀ ਅੱਗ ‘ਚ ਸਾੜੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਾੜੇ ਜਾਣ ਮਗਰੋਂ ਸਬੂਤ ਮਿਟਾਉਣ ਲਈ ਮੁਲਜ਼ਮ ਨੇ ਔਰਤ ਦੀਆਂ ਹੱਡੀਆਂ ਇਕ ਸੂਏ ਵਿਚ ਸੁੱਟ ਦਿੱਤੀਆਂ। […]