ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸਾਹਿਬ ਦੇ ਆਦੇਸ਼ ਦਾ ਦਿੱਲੀ ਕਮੇਟੀ ਵੱਲੋਂ ਰਾਜਸੀਕਰਨ ਕਰਨਾ ਦੁਖਦਾਈ- ਐਡਵੋਕੇਟ ਧਾਮੀ

-ਸ਼੍ਰੋਮਣੀ ਕਮੇਟੀ ਦਾ ਵਫ਼ਦ ਭਲਕੇ 16 ਨਵੰਬਰ ਨੂੰ ਗਵਰਨਰ ਪੰਜਾਬ ਨੂੰ ਮਿਲੇਗਾ -ਭਾਈ ਰਾਜੋਆਣਾ ਨਾਲ ਮੁਲਾਕਾਤ ਲਈ ਡੀਜੀਪੀ ਜੇਲ੍ਹਾਂ ਨੂੰ ਲਿਖਿਆ ਪੱਤਰ -ਸ਼੍ਰੋਮਣੀ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਲਈ ਕਾਰਵਾਈ ਆਰੰਭੀ ਅੰਮ੍ਰਿਤਸਰ,  16 ਨਵੰਬਰ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬੰਦੀ ਛੋੜ ਦਿਵਸ ਮੌਕੇ ਦਿੱਤੇ ਸੰਦੇਸ਼ ਵਿਚ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੱਖ ਵੱਖ ਵਾਹਣਾਂ ਤੇ ਲਗਾਏ ਰਿਫਲੈਕਟਰ

ਸ੍ਰੀ ਮੁਕਤਸਰ ਸਾਹਿਬ, 16 ਨਵੰਬਰ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰੂ ਹਰ ਸਹਾਏ ਰੋਡ ਚੌਕ ਬਾਈ ਪਾਸ ਸ੍ਰੀ ਮੁਕਤਸਰ ਸਾਹਿਬ ਵਿਖੇ500 ਦੇ ਕਰੀਬ ਵੱਖ ਵੱਖ ਵਾਹਣਾਂ ਤੇ ਰਿਫਲੈਕਟਰ ਲਗਾਏ ਗਏ। ਅਰਵਿੰਦਰ ਪਾਲ […]

ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ

ਲੁਧਿਆਣਾ, 16 ਨਵੰਬਰ (ਪੰਜਾਬ ਮੇਲ)- ਗਿਆਸਪੁਰਾ ਵਿਖੇ ਹਰ ਸਾਲ ਵਾਂਗ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਅਮਰਜੀਤ ਸਿੰਘ ਭੁਰਜੀ ਅਤੇ ਅਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਮਨਾਏ ਗਏ ਵਿਸ਼ਵਕਰਮਾ ਦਿਹਾੜੇ ਮੌਕੇ ਕਾਰੀਗਰਾਂ ਵੱਲੋਂ ਫੈਕਟਰੀ ’ਚ ਮਸ਼ੀਨਾਂ ਅਤੇ ਔਜ਼ਾਰਾਂ ਦੀ ਪੂਜਾ ਕੀਤੀ ਗਈ। ਇਸ ਮੌਕੇ ਸਮੂਹ ਕਿਰਤੀਆਂ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ […]

ਐਡਮਿੰਟਨ ਵਿਖੇ ਡਾ. ਹਿਰਦੇਪਾਲ ਸਿੰਘ ਦੀ ਪੁਸਤਕ ‘ਸੋਭਾ ਸਿੰਘ ਆਰਟਿਸਟ – ਲਾਈਫ ਐਂਡ ਲੈਗਸੀ’ ਰਿਲੀਜ਼

ਸਰੀ, 16 ਨਵੰਬਰ (ਹਰਦਮ ਮਾਨ/ਪੰਜਾਬ ਮੇਲ)-ਪਿਛਲੇ ਦਿਨੀਂ ਡਾ. ਹਿਰਦੇਪਾਲ ਸਿੰਘ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਸੋਭਾ ਸਿੰਘ ਆਰਟਿਸਟ ਲਾਈਫ ਐਂਡ ਲੈਗਸੀ’ ਨੂੰ ਗੁਰਦੁਆਰਾ ਮਿਲਵੁਡਜ਼ (ਗੁਰਸਿੱਖ ਸੋਸਾਇਟੀ ਆਫ ਐਡਮਿੰਟਨ) ਵਿਖੇ ਸੰਗਤਾਂ ਦੇ ਭਰੇ ਦੀਵਾਨ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਰਿਲੀਜ਼ ਕੀਤੀ ਗਈ। ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਹੂੰਝਣ, ਜਨਰਲ […]

ਕ੍ਰਿਕਟ ਵਿਸ਼ਵ ਕੱਪ: ਨਿਊਜ਼ੀਲੈਂਡ ਨੂੰ ਸੈਮੀਫਾਈਨਲ ’ਚ ਹਰਾ ਭਾਰਤ ਫਾਈਨਲ ’ਚ ਪੁੱਜਾ

ਮੁੰਬਈ, 15 ਨਵੰਬਰ (ਪੰਜਾਬ ਮੇਲ)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਫਾਈਨਲ ’ਚ ਪੁੱਜ ਗਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਅਤੇ ਸ਼ੁਭਮਨ […]

ਐਲਕ ਗਰੋਵ ਸਿਟੀ ’ਚ ਵੈਟਰਨਸ ਡੇਅ ਸਮਾਰੋਹ ਮੌਕੇ ਸਿੱਖਾਂ ਨੇ ਕੀਤੀ ਰਿਕਾਰਡਤੋੜ ਸ਼ਮੂਲੀਅਤ

-ਸਿੱਖ ਭਾਈਚਾਰੇ ਵੱਲੋਂ ਇਸ ਪਰੇਡ ’ਚ 5 ਫਲੋਟ ਕੀਤੇ ਗਏ ਸ਼ਾਮਲ ਸੈਕਰਾਮੈਂਟੋ, 15 ਨਵੰਬਰ (ਪੰਜਾਬ ਮੇਲ)- ਐਲਕ ਗਰੋਵ ਸਿਟੀ ਵੱਲੋਂ ਪਿਛਲੇ ਲਮੇਂ ਸਮੇਂ ਤੋਂ ਹਰ ਸਾਲ ਵੈਟਰਨਸ ਡੇਅ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਸਿੱਖ ਭਾਈਚਾਰੇ ਵੱਲੋਂ ਵੈਟਰਨਸ ਡੇਅ ਪਰੇਡ ’ਚ ਹਰ ਸਾਲ ਵਾਂਗ ਇਸ ਵਾਰ ਵੀ ਸ਼ਮੂਲੀਅਤ ਕੀਤੀ ਗਈ। ਇਸ ਵਾਰ ਖਾਸ ਗੱਲ ਇਹ […]

ਐਲਕ ਗਰੋਵ ਸਿਟੀ ਵੱਲੋਂ ਨਵੰਬਰ ਸਿੱਖ ਜਾਗਰੂਕਤਾ ਮਹੀਨਾ ਘੋਸ਼ਿਤ

ਸੈਕਰਾਮੈਂਟੋ, 15 ਨਵੰਬਰ (ਪੰਜਾਬ ਮੇਲ)- ਸੈਕਰਾਮੈਂਟੋ ਕਾਊਂਟੀ ਦੇ ਸ਼ਹਿਰ ਐਲਕ ਗਰੋਵ ਸਿਟੀ ਵੱਲੋਂ ਨਵੰਬਰ ਨੂੰ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸਿਟੀ ਕੌਂਸਲ ਮੀਟਿੰਗ ਦੌਰਾਨ ਇਕ ਪਰੋਕਲਾਮੇਸ਼ਨ ਜਾਰੀ ਕੀਤਾ ਗਿਆ, ਜਿਸ ਵਿਚ ਸਿੱਖਾਂ ਵੱਲੋਂ ਅਮਰੀਕਾ ਵਿਚ ਪਾਏ ਆਪਣੇ ਵੱਡਮੁੱਲੇ ਯੋਗਦਾਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਪਰੋਕਲਾਮੇਸ਼ਨ ਨੂੰ […]

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਰਾਜੋਆਣਾ ਦੀ ਸਜ਼ਾ ਸੰਬੰਧੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਪੱਤਰ ਜਾਰੀ

-ਫਾਂਸੀ ਦੀ ਸਜ਼ਾ ਤਬਦੀਲ ਕਰਨ ਸੰਬੰਧੀ ਪਟੀਸ਼ਨ ’ਤੇ ਜਲਦ ਫੈਸਲਾ ਕਰਵਾਉਣ ਲਈ ਕੇਂਦਰ ਸਰਕਾਰ ਕੋਲ ਪੈਰਵਾਈ ਕਰਨ ਲਈ ਆਦੇਸ਼ ਪੱਤਰ ਜਾਰੀ ਅੰਮ੍ਰਿਤਸਰ, 15 ਨਵੰਬਰ (ਪੰਜਾਬ ਮੇਲ)- ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਪਿਛਲੇ 28 ਸਾਲਾਂ ਤੋਂ ਜੇਲ੍ਹ ’ਚ ਨਜ਼ਰਬੰਦ ਅਤੇ 17 ਸਾਲਾਂ ਤੋਂ ਮਹਿਜ਼ 8 ਫੁੱਟ ਦੀ ਫਾਂਸੀ ਦੀ ਚੱਕੀ […]

ਐਲਕ ਗਰੋਵ ਵਿਖੇ ਦੀਵਾਲੀ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ

ਸੈਕਰਾਮੈਂਟੋ, 15 ਨਵੰਬਰ (ਪੰਜਾਬ ਮੇਲ)- ਜਨਤਾ ਸੇਵਾ ਗਰੁੱਪ ਅਤੇ ਸਿਟੀ ਦੀਵਾਲੀ ਲੌਜਿਸਟਿਕ ਟੀਮ ਵੱਲੋਂ ਦੀਵਾਲੀ ਸਮਾਗਮ ‘ਫੈਸਟੀਵਲ ਆਫ ਲਾਈਟ’ ਦੇ ਨਾਂ ਹੇਠ ਕਰਵਾਇਆ ਗਿਆ। ਇਸ ਨੂੰ ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਐਂਡ ਇਨਕਲਿਊਜ਼ਨ ਕਮਿਸ਼ਨ ਵੱਲੋਂ ਸਹਿਯੋਗ ਦਿੱਤਾ ਗਿਆ। ਸਮਾਗਮ ਦੇ ਸ਼ੁਰੂ ਵਿਚ ਕਮਿਸ਼ਨਰ ਡਾ. ਭਾਵਿਨ ਪਾਰਿਖ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਦੀਵਾਲੀ ਦੀ […]

ਜਨਵਰੀ 2024 ’ਚ ਹੋਣਗੀਆਂ ਪੰਜਾਬ ਦੀਆਂ ਨਗਰ ਨਿਗਮ ਚੋਣਾਂ!

– ਪੰਜਾਬ ’ਚ ਹੋਣੀਆਂ ਨੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਨਗਰ ਨਿਗਮਾਂ ਚੋਣਾਂ -ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਹਨ ਪੰਜਾਬ ਦੀਆਂ ਇਹ ਚੋਣਾਂ ਜਲੰਧਰ, 14 ਨਵੰਬਰ (ਪੰਜਾਬ ਮੇਲ)- ਪੰਜਾਬ ਸਰਕਾਰ 7 ਜਨਵਰੀ, 2024 ਨੂੰ ਨਗਰ ਨਿਗਮ ਚੋਣਾਂ ਕਰਵਾ ਸਕਦੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਵੀ ਆਪਣੀਆਂ ਤਿਆਰੀਆਂ ਕਰ ਰਹੀ ਹੈ। ਨਿਗਮ ਚੋਣਾਂ ਲੰਮੇ […]