13ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਸ਼ੁੱਕਰਵਾਰ ਤੋਂ ਚੇਨੱਈ ’ਚ

ਚੇਨਈ (ਤਾਮਿਲਨਾਡੂ), 16 ਨਵੰਬਰ (ਪੰਜਾਬ ਮੇਲ)- 13ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਚੇਨਈ ਵਿੱਚ ਸ਼ੁਰੂ ਹੋਵੇਗੀ। ਟੂਰਨਾਮੈਂਟ ਵਿੱਚ 29 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਅੱਠ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਫਾਈਨਲ 28 ਨਵੰਬਰ ਨੂੰ ਖੇਡਿਆ ਜਾਵੇਗਾ। ਚੈਂਪੀਅਨਸ਼ਿਪ ਉਸੇ ਸਥਾਨ ‘ਤੇ ਹੋ ਰਹੀ ਹੈ, ਜਿੱਥੇ ਭਾਰਤੀ ਪੁਰਸ਼ ਹਾਕੀ ਟੀਮ ਨੇ ਇਸ ਸਾਲ ਦੇ […]

ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਲਈ ਨਿੱਕੀ ਹੇਲੀ ਦੀ ਮੁਹਿੰਮ ਤੇਜ਼, ਟਰੰਪ ਦੀ ਲੀਡ ਬਰਕਰਾਰ

ਵਾਸ਼ਿੰਗਟਨ, 16 ਨਵੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਬਣਨ ਲਈ ਚੋਣ ਲੜ ਰਹੀ ਭਾਰਤੀ ਅਮਰੀਕੀ ਨੇਤਾ ਨਿੱਕੀ ਹੇਲੀ ਦੀ ਚੋਣ ਮੁਹਿੰਮ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਦਰਅਸਲ, ਵਿਰੋਧੀ ਕੈਂਪਾਂ ਦੇ ਕਈ ਪ੍ਰਮੁੱਖ ਦਾਨੀਆਂ ਨੇ ਹੇਲੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਅਤੇ ਭਾਰਤੀ ਅਮਰੀਕੀ ਨੇਤਾ ਨੇ ਚੋਣ ਪ੍ਰਚਾਰ ਦੌਰਾਨ ਆਇਓਵਾ ਅਤੇ […]

ਪਲਾਸਟਿਕ ਪ੍ਰਦੂਸ਼ਣ ਨੂੰ ਲੈ ਕੇ ਨਿਊਯਾਰਕ ਰਾਜ ਵੱਲੋਂ ਪੈਪਸੀਕੋ ’ਤੇ ਮੁਕੱਦਮਾ ਦਰਜ

ਨਿਊਯਾਰਕ, 16 ਨਵੰਬਰ (ਪੰਜਾਬ ਮੇਲ)- ਨਿਊਯਾਰਕ ਰਾਜ ਵੱਲੋਂ ਬੀਤੇ ਦਿਨੀਂ ਪੈਪਸੀਕੋ ’ਤੇ ਮੁਕੱਦਮਾ ਦਰਜ ਕੀਤਾ ਗਿਆ। ਪੈਪਸੀਕੋ ’ਤੇ ਇਹ ਮੁਕੱਦਮਾ ਪੀਣ ਵਾਲੇ ਪਦਾਰਥਾਂ ਅਤੇ ਸਨੈਕ ਫੂਡ ਦੀ ਦਿੱਗਜ ’ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਅਤੇ ਆਪਣੀਆਂ ਸਿੰਗਲ-ਵਰਤੋਂ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ, ਲਿਡਾਂ ਅਤੇ ਰੈਪਰਾਂ ਰਾਹੀਂ ਜਨਤਕ ਸਿਹਤ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲੱਗਣ ’ਤੇ ਦਰਜ […]

ਆਸਟ੍ਰੇਲੀਆ ’ਚ ਸਿੱਖ ਵਿਅਕਤੀ ’ਤੇ ਨਸਲੀ ਹਮਲਾ

-ਚਿੱਠੀ ਲਿਖ ਕਿਹਾ- ‘ਗੋ ਹੋਮ ਇੰਡੀਅਨ’ ਮੈਲਬੌਰਨ, 16 ਨਵੰਬਰ (ਪੰਜਾਬ ਮੇਲ)-ਆਸਟ੍ਰੇਲੀਆ ਵਿਚ ਇਕ ਸਿੱਖ ਵਿਅਕਤੀ ’ਤੇ ਨਸਲੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 15 ਸਾਲਾਂ ਤੋਂ ਰਹਿ ਰਹੇ ਇਕ ਸਿੱਖ ਰੈਸਟੋਰੈਂਟ ਮਾਲਕ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਉਨ੍ਹਾਂ ਨੂੰ ਕਈ ਦਿਨਾਂ ਤੱਕ ਆਪਣੀ ਕਾਰ ’ਤੇ ਲਗਾਤਾਰ ਮਲ-ਮੂਤਰ ਲੱਗਾ ਮਿਲਿਆ ਅਤੇ ਨਾਲ […]

ਮਜੀਠੀਆ ਵੱਲੋਂ ਪੰਜਾਬ ਦੇ ਇਕ ਮੰਤਰੀ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼

* ਸਬੂਤ ਵਾਲੀ ਪੈੱਨ ਡਰਾਈਵ ਮੁੱਖ ਮੰਤਰੀ ਨੂੰ ਸੌਂਪਣ ਦਾ ਐਲਾਨ * ਮੰਤਰੀ ਨੂੰ ਬਰਖ਼ਾਸਤ ਅਤੇ ਗਿ੍ਰਫ਼ਤਾਰ ਕਰਨ ਦੀ ਮੰਗ ਚੰਡੀਗੜ੍ਹ, 16 ਨਵੰਬਰ (ਪੰਜਾਬ ਮੇਲ)-ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੇ ਇਕ ਮੰਤਰੀ ’ਤੇ ਅਨੈਤਿਕ ਵਿਵਹਾਰ ਦੇ ਦੋਸ਼ ਲਾਉਣ ਦਾ ਅਮਲ ਜਾਰੀ ਰੱਖਦਿਆਂ ਸਬੂਤ ਜਨਤਕ ਕਰਨ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ […]

ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਨੂੰ ਈ. ਡੀ. ਵੱਲੋਂ ਸੰਮਨ

-ਆਨਲਾਈਨ ਪੋਰਟਲ ਨੂੰ ਲੱਖਾਂ ਡਾਲਰ ਫੰਡ ਕਰਨ ਦਾ ਦੋਸ਼ ਨਵੀਂ ਦਿੱਲੀ, 16 ਨਵੰਬਰ (ਪੰਜਾਬ ਮੇਲ)-ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਵੈੱਬਸਾਈਟ ‘ਨਿਊਜ਼ਕਲਿਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਨੂੰ ਇਸ ਮਾਮਲੇ ’ਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਅਮਰੀਕੀ […]

ਚੀਨ ’ਚ ਕੋਰੋਨਾ ਫੈਲਣ ਨੂੰ ਲੈ ਕੇ ਸਿਹਤ ਅਧਿਕਾਰੀਆਂ ਵੱਲੋਂ ਅਲਰਟ ਜਾਰੀ

-ਟੀਕਾ ਲਗਵਾਉਣ ਦੀ ਦਿੱਤੀ ਸਲਾਹ ਬੀਜਿੰਗ, 16 ਨਵੰਬਰ (ਪੰਜਾਬ ਮੇਲ)-ਚੀਨੀ ਮਾਹਿਰਾਂ ਨੇ ਮੌਜੂਦਾ ਸਰਦੀਆਂ ਦੇ ਮੌਸਮ ਦੌਰਾਨ ਕੋਰੋਨਾ ਦੇ ਫਿਰ ਤੋਂ ਉਭਰਨ ਬਾਰੇ ਅਲਰਟ ਜਾਰੀ ਕੀਤਾ ਹੈ ਤੇ ਬਜ਼ੁਰਗ ਤੇ ਕਮਜ਼ੋਰ ਆਬਾਦੀ ਨੂੰ ਟੀਕਾ ਲਗਾਉਣ ਲਈ ਕਿਹਾ ਹੈ। ਚੀਨੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਕਤੂਬਰ ਵਿਚ ਦੇਸ਼ ਭਰ […]

ਰੂਸੀ ਅਦਾਲਤ ਵੱਲੋਂ ਗੂਗਲ ’ਤੇ ਭਾਰੀ ਜੁਰਮਾਨਾ

* ਕੰਪਨੀ ਖਪਤਕਾਰ ਦਾ ਨਿੱਜੀ ਡਾਟਾ ਸਟੋਰ ਕਰਨ ’ਚ ਰਹੀ ਅਸਫਲ ਮਾਸਕੋ, 16 ਨਵੰਬਰ (ਪੰਜਾਬ ਮੇਲ)-ਰੂਸ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਆਪਣੇ ਰੂਸੀ ਖਪਤਕਾਰਾਂ ਦੇ ਨਿੱਜੀ ਡਾਟਾ ਨੂੰ ਸਟੋਰ ਕਰਨ ਵਿਚ ਅਸਫਲ ਰਹਿਣ ਲਈ ਗੂਗਲ ’ਤੇ ਭਾਰੀ ਜੁਰਮਾਨਾ ਲਗਾਇਆ ਹੈ। ਦਰਅਸਲ, ਇਹ ਜੁਰਮਾਨਾ ਯੂਕਰੇਨ ਵਿਚ ਜੰਗ ਨੂੰ ਲੈ ਕੇ ਰੂਸ ਅਤੇ ਪੱਛਮ ਵਿਚਾਲੇ ਤਣਾਅ […]

ਭਾਰਤੀ -ਅਮਰੀਕੀ ਜੋੜੇ ਦੀ ਇਸਰਾਈਲ ਤੇ ਯਹੂਦੀ ਵਿਰੋਧੀ ਵੀਡੀਓ ਨੇ ਮਚਾਈ ਤਰਥੱਲੀ

ਸੈਕਰਾਮੈਂਟੋ, ਕੈਲੀਫੋਰਨੀਆ, 16 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਵੀਡੀਓ ਜਿਸ ਵਿਚ ਇਕ ਭਾਰਤੀ-ਅਮਰੀਕੀ ਜੋੜਾ ਇਸਰਾਈਲ ਤੇ ਯਹੂਦੀ ਵਿਰੋਧੀ ਸ਼ਬਦ ਬੋਲ ਰਿਹਾ ਹੈ, ਨੇ ਸ਼ੋਸਲ ਮੀਡੀਆ ਉਪਰ ਤਰਥੱਲੀ ਮਚਾ ਦਿੱਤੀ ਹੈ। ਇਸ ਬਾਰੇ ਵੱਡੀ ਪੱਧਰ ਉਪਰ ਪ੍ਰਤੀਕਰਮ ਹੋਇਆ ਹੈ। ਸੱਜੇ ਪੱਖੀ ਪੱਤਰਕਾਰ ਐਂਡੀ ਵੱਲੋਂ ਪੋਸਟ ਕੀਤੀ ਵੀਡੀਓ ਵਿਚ ਕੁਰਸ਼ ਮਿਸਤਰੀ ਤੇ ਸ਼ੈਲਜਾ ਗੁਪਤਾ ਨਾਮੀ ਭਾਰਤੀ […]

ਅਮਰੀਕਾ ਦੇ ਓਹੀਓ ਰਾਜ ਵਿਚ ਵਿਦਿਆਰਥੀਆਂ ਨਾਲ ਭਰੀ ਬੱਸ ਸਮੇਤ 5 ਵਾਹਣਾਂ ਦੀ ਆਪਸ ਵਿਚ ਭਿਆਨਕ ਟੱਕਰ, 6 ਮੌਤਾਂ ਤੇ ਕਈ ਹੋਰ ਜ਼ਖਮੀ

ਸੈਕਰਾਮੈਂਟੋ,ਕੈਲੀਫੋਰਨੀਆ,  16 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਅਮਰੀਕਾ ਦੇ ਓਹੀਓ ਰਾਜ ਵਿਚ ਏਟਨਾ ਵਿਖੇ ਇੰਟਰਸਟੇਟ 70 ਉਪਰ ਸਵੇਰ ਵੇਲੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਕਈ ਵਾਹਣਾਂ ਦੇ ਆਪਸ ਵਿਚ ਟਕਰਾਅ ਜਾਣ ਕਾਰਨ ਘੱਟੋ ਘੱਟ 6 ਮੌਤਾਂ ਹੋਣ ਤੇ 20 ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬੱਸ ਵਿਚ ਟਸਕਾਰਾਵਾਸ ਵੈਲੀ ਦੇ ਵਿਦਿਆਰਥੀ ਸਵਾਰ […]